ਆਰਕਾਮ ਦੂਰਸੰਚਾਰ ਕਾਰੋਬਾਰੀ ''ਚੋਂ ਪੂਰੀ ਤਰ੍ਹਾਂ ਬਾਹਰ ਹੋਵੇਗੀ, ਰਿਐਲਟੀ ''ਤੇ ਦੇਵੇਗੀ ਧਿਆਨ  : ਅੰਬਾਨੀ

09/18/2018 4:15:45 PM

ਮੁੰਬਈ—ਅਰਬਪਤੀ ਅਨਿਲ ਅੰਬਾਨੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਨਕਦੀ ਸੰਕਟ ਨਾਲ ਜੂਝ ਰਹੀ ਰਿਲਾਇੰਸ ਕਮਿਊਨਿਕੇਸ਼ਨਸ ਆਪਣੇ ਦੂਰਸੰਚਾਰ ਕਾਰੋਬਾਰ ਤੋਂ ਪੂਰੀ ਤਰ੍ਹਾਂ ਬਾਹਰ ਨਿਕਲ ਜਾਵੇਗੀ ਅਤੇ ਭਵਿੱਖ 'ਚ ਸਿਰਫ ਰੀਅਲ ਅਸਟੇਟ ਕਾਰੋਬਾਰ 'ਤੇ ਹੀ ਧਿਆਨ ਦੇਵੇਗੀ। ਕੰਪਨੀ ਦੀ ਇਥੇ ਹੋਈ 14ਵੀਂ ਸਾਲਾਨਾ ਆਮ ਮੀਟਿੰਗ 'ਚ ਅੰਬਾਨੀ ਨੇ ਕਿਹਾ ਕਿ ਆਰਕਾਮ ਦੀ ਪਹਿਲੀ ਪਹਿਲ ਉਸ ਦੇ 40,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਕਰਜ਼ ਸੰਕਟ ਦਾ ਹੱਲ ਕਰਨਾ ਹੈ। ਕੰਪਨੀ ਨੇ ਦੂਰਸੰਚਾਰ ਸੇਵਾਵਾਂ ਦੇ ਖੇਤਰ 'ਚ ਸਾਲ 2000 'ਚ ਸਸਤੀ ਪੇਸ਼ਕਸ਼ ਦੇ ਨਾਲ ਉਸ ਨੂੰ ਸਾਰਿਆਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਤੈਅ ਕੀਤਾ ਹੈ ਕਿ ਅਸੀਂ ਇਸ ਖੇਤਰ 'ਚ ਅੱਗੇ ਨਹੀਂ ਵਧਾਂਗੇ। ਕਈ ਹੋਰ ਕੰਪਨੀਆਂ ਨੇ ਵੀ ਇਸ ਤਰ੍ਹਾਂ ਦਾ ਹੀ ਫੈਸਲਾ ਕੀਤਾ ਹੈ। ਇਹ ਭਵਿੱਖ ਦੀ ਤਸਵੀਰ ਹੈ ਜੋ ਸਾਫ ਦਿਖਾਈ ਦੇ ਰਹੀ ਹੈ। ਅੰਬਾਨੀ ਨੇ ਕਿਹਾ ਕਿ ਜਿਵੇਂ-ਜਿਵੇਂ ਅਸੀਂ ਮੋਬਾਇਲ ਖੇਤਰ ਕੱਢਾਂਗੇ, ਅਸੀਂ ਆਪਣੇ ਇੰਟਰਪ੍ਰਾਈਜ਼ ਬਿਜ਼ਨੈੱਸ ਦਾ ਉਚਿਤ ਸਮੇਂ 'ਤੇ ਮੌਦਰੀਕਰਣ ਕਰਾਂਗੇ। ਰਿਲਾਇੰਸ ਰਿਐਲਟੀ ਭਵਿੱਖ 'ਚ ਵਾਧੇ ਦਾ ਇੰਜਣ ਹੋਵੇਗਾ। ਦੇਸ਼ ਦੀ ਵਪਾਰਕ ਰਾਜਧਾਨੀ ਦੇ ਬਾਹਰੀ ਇਲਾਕੇ 'ਚ 133 ਏਕੜ ਭੂ-ਖੰਡ 'ਤੇ ਸਥਿਤ ਧੀਰੂਭਾਈ ਅੰਬਾਨੀ ਨਾਲੇਜ ਸਿਟੀ ਦੇ ਬਾਰੇ 'ਚ ਉਨ੍ਹਾਂ ਕਿਹਾ ਕਿ ਇਸ ਖੇਤਰ 'ਚ ਰਿਐਲਟੀ ਕਾਰੋਬਾਰ ਦੇ ਲਈ ਕਾਫੀ ਸੰਭਾਵਨਾਵਾਂ ਹਨ। ਇਸ ਖੇਤਰ 'ਚ ਆਰਕਾਮ ਦਾ ਕਾਰਪੋਰੇਟ ਦਫਤਰ ਹੋਇਆ ਕਰਦਾ ਸੀ। ਉਨ੍ਹਾਂ ਨੇ ਇਸ ਲਈ 25,000 ਕਰੋੜ ਰੁਪਏ ਦਾ ਮੁੱਲ ਮਾਪਿਆ ਹੈ। ਆਰਕਾਮ 40,000 ਕਰੋੜ ਰੁਪਏ ਦੇ ਕਰਜ਼ ਦੇ ਬੋਝ ਹੇਠ ਦਬੀ ਹੈ। ਉਸ 'ਤੇ ਚੀਨੀ ਬੈਂਕ ਸਮੇਤ 38 ਕਰਜ਼ਦਾਤਾਵਾਂ ਦਾ ਰਿਣ ਹੈ। ਕੰਪਨੀ ਇਕ ਰਣਨੀਤੀ ਰਿਣ ਪੁਨਰਗਠਨ ਪ੍ਰਕਿਰਿਆ ਦੇ ਜ਼ਰਿਏ ਇਸ ਦੇ ਹੱਲ 'ਚ ਲੱਗੀ ਹੈ। 
ਉਨ੍ਹਾਂ ਕਿਹਾ ਕਿ ਕੰਪਨੀ ਦੂਰਸੰਚਾਰ ਵਿਭਾਗ ਦੇ ਸਪੈਕਟਰਮ ਸਾਂਝੀਦਾਰੀ ਅਤੇ ਵਪਾਰ ਦੇ ਲਈ ਅੰਤਿਮ ਮਨਜ਼ੂਰੀ ਦੀ ਉੱਡੀਕ 'ਚ ਹੈ। ਅਨਿਲ ਅੰਬਾਨੀ ਨੇ ਆਪਣੇ ਸੰਬੋਧਨ 'ਚ ਵੱਡੇ ਭਰਾ ਮੁਕੇਸ਼ ਅੰਬਾਨੀ ਦਾ ਵੀ ਧੰਨਵਾਦ ਕੀਤਾ। ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜਿਓ ਨੇ ਆਰਕਾਮ ਦੇ ਸੰਪਤੀਆਂ ਦੇ ਮੌਦਰੀਕਰਣ ਕੋਸ਼ਿਸ਼ਾਂ 'ਚ ਮਦਦ ਕੀਤੀ