ਰਿਜ਼ਰਵ ਬੈਂਕ ਨੇ ਯੂਨੀਅਨ ਬੈਂਕ ਆਫ ਇੰਡੀਆ ''ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ

07/16/2019 11:20:28 AM

ਮੁੰਬਈ—ਭਾਰਤੀ ਰਿਜ਼ਰਵ ਬੈਂਕ ਨੇ ਸਾਈਬਰ ਸੁਰੱਖਿਆ ਰੂਪ ਰੇਖਾ 'ਤੇ ਉਸ ਦੇ ਨਿਰਦੇਸ਼ਾਂ ਦਾ ਅਨੁਪਾਲਨ ਨਹੀਂ ਕਰਨ ਲਈ ਯੂਨੀਅਨ ਬੈਂਕ ਆਫ ਇੰਡੀਆ 'ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਰਿਜ਼ਰਵ ਬੈਂਕ ਨੇ ਬਿਆਨ 'ਚ ਕਿਹਾ ਕਿ ਇਹ ਜ਼ੁਰਮਾਨਾ 9 ਜੁਲਾਈ 2019 ਨੂੰ ਲਗਾਇਆ ਗਿਆ। ਕੇਂਦਰੀ ਬੈਂਕ ਨੇ ਬਿਆਨ 'ਚ ਕਿਹਾ ਕਿ ਇਹ ਕਾਰਵਾਈ ਰੇਗੂਲੇਟਰੀ ਅਨੁਪਾਲਨ 'ਚ ਖਾਮੀਆਂ ਦੀ ਵਜ੍ਹਾ ਨਾਲ ਕੀਤੀ ਗਈ ਹੈ ਅਤੇ ਇਸ ਦੀ ਉਦੇਸ਼ ਬੈਂਕ ਵਲੋਂ ਆਪਣੇ ਗਾਹਕਾਂ ਦੇ ਨਾਲ ਕੀਤੇ ਗਏ ਕਿਸੇ ਕਰਾਰ ਜਾਂ ਲੈਣ-ਦੇਣ ਦੀ ਵੈਧਤਾ 'ਤੇ ਸਵਾਲ ਚੁੱਕਣਾ ਨਹੀਂ ਹੈ। ਰਿਜ਼ਰਵ ਬੈਂਕ ਨੇ ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ 2016 'ਚ ਬੈਂਕ ਦੀ ਸਵਿਫਟ ਪ੍ਰਣਾਲੀ ਨਾਲ ਕੱਢੇ 17.1 ਕਰੋੜ ਡਾਲਰ ਮੁੱਲ ਦੇ ਸੱਤ ਧੋਖਾਧੜੀ ਵਾਲੇ ਸੰਦੇਸ਼ਾਂ 'ਤੇ ਰਿਪੋਰਟ ਦੇ ਬਾਅਦ ਉਸ ਦੇ ਸਾਈਬਰ ਸੁਰੱਖਿਆ ਢਾਂਚੇ ਦੀ ਜਾਂਚ 'ਚ ਕਈ ਖਾਮੀਆਂ ਪਾਈਆਂ ਗਈਆਂ ਹਨ। ਇਸ ਸਿੱਟੇ ਦੇ ਬਾਅਦ ਬੈਂਕ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਬੈਂਕ ਵਲੋਂ ਮਿਲੇ ਜਵਾਬ ਅਤੇ ਸੁਣਵਾਈ ਦੌਰਾਨ ਉਸ ਦੀਆਂ ਦਲੀਲਾਂ 'ਤੇ ਗੌਰ ਕਰਨ ਦੇ ਬਾਅਦ ਰਿਜ਼ਰਵ ਬੈਂਕ ਨੇ ਜ਼ੁਰਮਾਨਾ ਲਗਾਉਣ ਦਾ ਫੈਸਲਾ ਕੀਤਾ।

Aarti dhillon

This news is Content Editor Aarti dhillon