RBI ਅੱਜ ਜਾਰੀ ਕਰੇਗਾ ਮਾਨਿਟਰੀ ਪਾਲਿਸੀ ਰਵਿਊ ਦੇ ਨਤੀਜੇ, ਦਰਾਂ 'ਚ ਬਦਲਾਅ ਦੀ ਉਮੀਦ ਘੱਟ

12/08/2021 10:19:23 AM

ਬਿਜਨੈੱਸ ਡੈਸਕ- ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕਰੋਨ ਦੀ ਚਿੰਤਾ ਦੇ ਵਿਚਾਲੇ ਭਾਰਤੀ ਰਿਜ਼ਰਵ ਬੈਂਕ ਅੱਜ ਨੀਤੀਗਤ ਸਮੀਖਿਆ 'ਚ ਵਿਆਜ ਦਰਾਂ ਦੇ ਮੋਰਚੇ 'ਤੇ ਕੋਈ ਬਦਲਾਅ ਨਾ ਕਰਨ ਦਾ ਫ਼ੈਸਲਾ ਸੁਣਾ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ ਦੀ ਤਿੰਨ ਦਿਨ ਦੀ ਦੋ-ਮਾਸਿਕ ਮੌਦਰਿਕ ਸਮੀਖਿਆ ਮੀਟਿੰਗ ਅੱਜ ਖਤਮ ਹੋਵੇਗੀ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਐੱਮ.ਪੀ.ਸੀ. ਦੀ ਮੀਟਿੰਗ ਦੇ ਨਤੀਜਿਆਂ ਦੀ ਘੋਸ਼ਣਾ ਅੱਜ ਸਵੇਰੇ 10 ਵਜੇ ਜਾਰੀ ਕੀਤੀ ਜਾਵੇਗੀ।

6 ਸਤੰਬਰ ਨੂੰ ਸ਼ੁਰੂ ਹੋਈ ਸੀ ਐੱਮ.ਪੀ.ਸੀ. ਦੀ ਬੈਠਕ
ਭਾਰਤੀ ਰਿਜ਼ਰਵ ਬੈਂਕ ਦੀ ਮਾਨਿਟਰੀ ਮੀਟਿੰਗ ਸੋਮਵਾਰ 6 ਦਸੰਬਰ ਨੂੰ ਸ਼ੁਰੂ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੀ ਵਜ੍ਹਾ ਪੈਦਾ ਹੋਈ ਅਨਿਸ਼ਚਿਤਤਾ ਦੇ ਚੱਲਦੇ ਕੇਂਦਰੀ ਬੈਂਕ ਨੀਤੀਗਤ ਦਰ ਦੇ ਮੋਰਚੇ 'ਤੇ ਯਥਾਸਥਿਤੀ ਕਾਇਮ ਰੱਖੇਗਾ। ਜੇਕਰ ਰਿਜ਼ਰਵ ਬੈਂਕ ਅੱਜ ਨੀਤੀਗਤ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਹੋਵੇਗਾ। ਰਿਜ਼ਰਵ ਬੈਂਕ ਨੇ ਆਖਿਰੀ ਵਾਰ ਦਰਾਂ 'ਚ 22 ਮਈ, 2020 ਨੂੰ ਬਦਲਾਅ ਕੀਤਾ ਸੀ।
ਆਰ.ਬੀ.ਆਈ ਦੇ ਸਾਹਮਣੇ ਕੀ ਚੁਣੌਤੀਆਂ ਹਨ
ਦੇਸ਼ ਦੇ ਗਰੋਥ ਦੀ ਰਫਤਾਰ ਬਣਾਏ ਰੱਖਣ ਤੋਂ ਇਲਾਵਾ ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਕਮੇਟੀ ਦੇ ਸਾਹਮਣੇ ਵੱਧਦੀ ਮਹਿੰਗਾਈ ਨੂੰ ਵੀ ਕਾਬੂ 'ਚ ਰੱਖਣ ਦੀ ਚਣੌਤੀ ਬਰਕਰਾਰ ਹੈ। ਅਕਤੂਬਰ 'ਚ ਹੋਈ ਆਖਿਰੀ ਕ੍ਰੇਡਿਟ ਪਾਲਿਸੀ 'ਚ ਰਿਜ਼ਰਵ ਬੈਂਕ ਨੇ ਇਸ ਗੱਲ ਦਾ ਸੰਕੇਤ ਦਿੱਤਾ ਸੀ ਕਿ ਮਹਿੰਗਾਈ ਨੂੰ 4 ਫੀਸਦੀ 'ਤੇ ਰੱਖਣ ਦੇ ਟੀਚੇ ਦੇ ਸਾਹਮਣੇ ਵੱਧਦੀਆਂ ਕੀਮਤਾਂ ਦੇ ਪ੍ਰਤੀਕੂਲ ਅਸਰ ਦੇਖਿਆ ਜਾ ਰਿਹਾ ਹੈ। ਹਾਲਾਂਕਿ ਆਰ.ਬੀ.ਆਈ. ਨੇ ਦੇਸ਼ ਦੀ ਆਰਥਿਕ ਵਿਕਾਸ ਦੀ ਦਰ ਨੂੰ ਲੈ ਕੇ ਮਜ਼ਬੂਤ ਸੰਕੇਤ ਦਿੱਤੇ ਸੀ।

Aarti dhillon

This news is Content Editor Aarti dhillon