RBI ਦੇ ਫੈਸਲੇ 'ਤੇ ਉਛਲਿਆ ਸ਼ੇਅਰ ਬਾਜ਼ਾਰ, 41,000 ਦੇ ਉੱਪਰ ਬੰਦ ਹੋਇਆ ਸੈਂਸੈਕਸ

02/06/2020 4:42:56 PM

ਨਵੀਂ ਦਿੱਲੀ—ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਬੈਠਕ ਦੇ ਨਤੀਜਿਆਂ ਦੀ ਘੋਸ਼ਣਾ ਦੇ ਬਾਅਦ ਸ਼ੇਅਰ ਬਾਜ਼ਾਰ 'ਚ ਉਛਾਲ ਦੇਖਣ ਨੂੰ ਮਿਲਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ 163.37 ਅੰਕ ਭਾਵ 0.40 ਫੀਸਦੀ ਦੀ ਤੇਜ਼ੀ ਦੇ ਨਾਲ 41,306.03 'ਤੇ ਬੰਦ ਹੋਇਆ ਹੈ। ਇਸ ਤਰ੍ਹਾਂ ਐੱਨ.ਐੱਸ.ਈ. ਦਾ ਨਿਫਟੀ ਵੀ 48.80 ਅੰਕ ਭਾਵ 0.40 ਫੀਸਦੀ ਦੇ ਵਾਧੇ ਨਾਲ 12137.95 ਅੰਕ 'ਤੇ ਬੰਦ ਹੋਇਆ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੈਂਸੈਕਸ 0.87 ਫੀਸਦੀ ਦਾ ਵਾਧਾ ਲੈ ਕੇ 41,142.66 ਅੰਕ 'ਤੇ ਅਤੇ ਨਿਫਟੀ 0.91 ਫੀਸਦੀ ਦੀ ਮਜ਼ਬੂਤੀ ਲੈ ਕੇ 12,089.15 ਅੰਕ 'ਤੇ ਬੰਦ ਹੋਇਆ ਸੀ। ਸ਼ੁਰੂਆਤੀ ਅੰਕੜਿਆਂ ਮੁਤਾਬਕ ਸ਼ੇਅਰਾਂ ਦੀ ਸ਼ੁੱਧ ਖਰੀਦਾਰੀ ਕੀਤੀ। ਘਰੇਲੂ ਸੰਸਥਾਗਤ ਨਿਵੇਸ਼ਕ ਵੀ 262.75 ਕਰੋੜ ਰੁਪਏ ਦੇ ਸ਼ੁੱਧ ਖਰੀਦਾਰ ਰਹੇ।
ਕਾਰੋਬਾਰੀਆਂ ਮੁਤਾਬਕ ਰਿਜ਼ਰਵ ਬੈਂਕ ਇਸ ਵਾਰ ਨੀਤੀਗਤ ਦਰਾਂ ਨੂੰ ਯਥਾਵਤ ਰੱਖ ਸਕਦਾ ਹੈ। ਇਸ ਦੇ ਇਲਾਵਾ ਸੰਸਾਰਕ ਬਾਜ਼ਾਰਾਂ ਦੀ ਤੇਜ਼ੀ ਨੇ ਘਰੇਲੂ ਬਾਜ਼ਾਰਾਂ ਦੀ ਮਦਦ ਕੀਤੀ। ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਹੈਂਗਸੇਂਗ, ਜਾਪਾਨ ਦਾ ਨਿੱਕੇਈ ਅਤੇ ਦੱਖਣੀ ਕੋਰੀਆ ਦਾ ਕੋਸਪੀ ਵਾਧੇ 'ਚ ਚੱਲ ਰਿਹਾ ਸੀ। ਬੁੱਧਵਾਰ ਨੂੰ ਵਾਲ ਸਟ੍ਰੀਟ ਵੀ ਤੇਜ਼ੀ 'ਚ ਬੰਦ ਹੋਇਆ ਸੀ। ਇਸ ਦੌਰਾਨ ਬ੍ਰੈਂਟ ਕਰੂਡ ਦਾ ਵਾਇਦਾ 1.65 ਫੀਸਦੀ ਦੀ ਤੇਜ਼ੀ ਦੇ ਨਾਲ 56.19 ਡਾਲਰ ਪ੍ਰਤੀ ਬੈਰਲ 'ਤੇ ਚੱਲ ਰਿਹਾ ਸੀ।

Aarti dhillon

This news is Content Editor Aarti dhillon