ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਸਰਕਾਰੀ ਕੰਮਕਾਜ ਨਾਲ ਸਬੰਧਤ RBI ਦਫ਼ਤਰ

03/23/2024 10:57:58 AM

ਬਿਜ਼ਨਸ ਡੈਸਕ : ਸਰਕਾਰੀ ਕੰਮਕਾਜ ਨਾਲ ਜੂੜੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਦਫ਼ਤਰਾਂ ਅਤੇ ਏਜੰਸੀ ਬੈਂਕਾਂ ਦੀਆਂ ਸਾਰੀਆਂ ਨਿਰਧਾਰਤ ਸ਼ਾਖਾਵਾਂ ਟੈਕਸਦਾਤਾਵਾਂ ਦੀ ਸਹੂਲਤ ਲਈ ਸ਼ਨੀਵਾਰ (30 ਮਾਰਚ) ਅਤੇ ਐਤਵਾਰ (31 ਮਾਰਚ) ਨੂੰ ਆਮ ਕੰਮਕਾਜੀ ਘੰਟਿਆਂ ਦੌਰਾਨ ਆਪਣੇ ਕਾਊਂਟਰ ਖੁੱਲ੍ਹੇ ਰੱਖਣਗੀਆਂ।

ਇਹ ਵੀ ਪੜ੍ਹੋ - ਮੈਕਲੋਡਗੰਜ ਘੁੰਮਣ ਗਏ ਪੰਜਾਬੀ ਮੁੰਡੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, 2 ਸਾਲ ਪਹਿਲਾ ਹੋਇਆ ਸੀ ਵਿਆਹ

ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ (2023-24) ਲਈ ਸਰਕਾਰੀ ਖਾਤਿਆਂ ਦੇ ਸਾਲਾਨਾ ਬੰਦ ਹੋਣ ਦੇ ਮੱਦੇਨਜ਼ਰ ਇੱਕ ਬਿਆਨ ਵਿੱਚ ਕਿਹਾ ਕਿ ਇਲੈਕਟ੍ਰਾਨਿਕ ਲੈਣ-ਦੇਣ ਦੋਵੇਂ ਦਿਨਾਂ (30 ਮਾਰਚ ਅਤੇ 31 ਮਾਰਚ) ਨੂੰ ਨਿਰਧਾਰਤ ਸਮੇਂ ਤੱਕ ਕੀਤਾ ਜਾ ਸਕਦਾ ਹੈ। ਟੈਕਸਦਾਤਾਵਾਂ ਨੂੰ ਵਧੇਰੇ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਨੈਸ਼ਨਲ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ (NEFT) ਅਤੇ ਰੀਅਲ ਟਾਈਮ ਗ੍ਰਾਸ ਸੈਟਲਮੈਂਟ (RTGS) ਪ੍ਰਣਾਲੀ ਰਾਹੀਂ ਲੈਣ-ਦੇਣ 31 ਮਾਰਚ, 2024 ਨੂੰ 24 ਘੰਟਿਆਂ ਲਈ ਜਾਰੀ ਰਹੇਗਾ।

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਸਰਕਾਰੀ ਰਸੀਦਾਂ ਅਤੇ ਭੁਗਤਾਨਾਂ ਦੀ ਸਹੂਲਤ ਲਈ, ਦੇਸ਼ ਭਰ ਵਿੱਚ ਵਿਸ਼ੇਸ਼ ਕਲੀਅਰਿੰਗ ਓਪਰੇਸ਼ਨਾਂ ਨੂੰ ਚਲਾਉਣ ਲਈ ਜ਼ਰੂਰੀ ਪ੍ਰਬੰਧ ਵੀ ਕੀਤੇ ਗਏ ਹਨ। ਸਰਕਾਰੀ ਚੈਕਾਂ ਲਈ 30 ਅਤੇ 31 ਮਾਰਚ, 2024 ਨੂੰ ਵਿਸ਼ੇਸ਼ ਕਲੀਅਰਿੰਗ ਕੀਤੀ ਜਾਵੇਗੀ। ਏਜੰਸੀ ਬੈਂਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸਰਕਾਰੀ ਖਾਤਿਆਂ ਨਾਲ ਸਬੰਧਤ ਸਾਰੇ ਚੈੱਕ ਅਜਿਹੇ ਕਲੀਅਰੈਂਸ 'ਤੇ ਪੇਸ਼ ਕੀਤੇ ਜਾ ਸਕਦੇ ਹਨ। ਕੇਂਦਰ ਅਤੇ ਰਾਜ ਸਰਕਾਰ ਦੇ ਲੈਣ-ਦੇਣ ਦੀ RBI ਨੂੰ ਰਿਪੋਰਟ ਕਰਨ ਦੇ ਸਬੰਧ ਵਿੱਚ 31 ਮਾਰਚ ਦੀ ਰਿਪੋਰਟਿੰਗ ਵਿੰਡੋ 1 ਅਪ੍ਰੈਲ, 2024 ਦੀ ਅੱਧੀ ਰਾਤ 12 ਤੱਕ ਖੁੱਲੀ ਰਹੇਗੀ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

rajwinder kaur

This news is Content Editor rajwinder kaur