RBI ਨੇ ਜਾਰੀ ਕੀਤਾ 20 ਰੁਪਏ ਦਾ ਨਵਾਂ ਨੋਟ, ਜਾਣੋ ਕੀ ਹੋਵੇਗੀ ਖਾਸੀਅਤ

04/27/2019 1:04:19 PM

ਨਵੀਂ ਦਿੱਲੀ—ਰਿਜ਼ਰਵ ਬੈਂਕ ਆਫ ਇੰਡੀਆ ਨੇ ਮਹਾਮਤਾ ਗਾਂਧੀ ਸੀਰੀਜ਼ 'ਚ 20 ਰੁਪਏ ਦਾ ਨਵਾਂ ਨੋਟ ਜਾਰੀ ਕਰ ਦਿੱਤਾ ਹੈ। ਇਸ 'ਤੇ ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਹਸਤਾਖਰ ਹੋਣਗੇ। ਇਹ ਨੋਟ ਹਲਕੇ ਪੀਲੇ ਰੰਗ ਦਾ ਹੋਵੇਗਾ ਅਤੇ ਇਸ ਦੇ ਪਿੱਛੇ ਵੱਲ ਏਲੋਰਾ ਦੀਆਂ ਗੁਫਾਵਾਂ ਅੰਕਿਤ ਹੋਣਗੀਆਂ। ਕੇਂਦਰੀ ਬੈਂਕ ਨੇ ਸ਼ੁੱਕਰਵਾਰ 26 ਅਪ੍ਰੈਲ ਨੂੰ ਨਵੇਂ ਨੋਟ ਦੀ ਅਧਿਸੂਚਨਾ ਜਾਰੀ ਕੀਤੀ ਹੈ। ਇਸ ਨੋਟੀਫਿਕੇਸ਼ਨ ਮੁਤਾਬਕ ਨਵੇਂ ਨੋਟ ਜਾਰੀ ਹੋਣ ਦੇ ਬਾਅਦ ਵੀ ਪੁਰਾਣੇ ਨੋਟ ਚਲਣ 'ਚ ਬਣੇ ਰਹਿਣਗੇ। 

ਨੋਟੀਫਿਕੇਸ਼ਨ 'ਚ ਦਿੱਤੇ ਗਏ ਨਵੇਂ ਨੋਟ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਦੇ ਅਗਲੇ ਹਿੱਸੇ 'ਤੇ ਮਹਾਤਮਾ ਗਾਂਧੀ ਦਾ ਚਿੱਤਰ ਵਿਚਕਾਰ 'ਚ ਹੈ। ਹਿੰਦੀ ਅਤੇ ਅੰਗਰੇਜ਼ੀ ਦੇ ਅੰਕਾਂ 'ਚ ਨੋਟ ਦਾ ਮੁੱਲ ਆਰ.ਬੀ.ਆਈ., ਭਾਰਤ ਇੰਡੀਆ ਅਤੇ 20 ਮਾਈਕ੍ਰੋ ਲੇਟਰਸ 'ਚ ਲਿਖਿਆ ਹੋਵੇਗਾ। ਨੋਟ ਦੇ ਅਗਲੇ ਹਿੱਸੇ 'ਤੇ ਗਾਰੰਟੀ ਕਲਾਜ, ਗਵਰਨਰ ਦੇ ਹਸਤਾਖਰ, ਆਰ.ਬੀ.ਆਈ. ਦਾ  ਮਹਾਤਮਾ ਗਾਂਧੀ ਦੇ ਚਿੱਤਰ ਦੇ ਸੱਜੇ ਪਾਸੇ ਹੋਵੇਗਾ। ਅਸ਼ੋਕ ਸਤੰਭ ਨੋਟ ਦੇ ਸੱਜੇ ਪਾਸੇ ਹੋਵੇਗਾ। ਨੋਟ ਦਾ ਨੰਬਰ ਖੱਬੇ ਤੋਂ ਸੱਜੇ ਪਾਸੇ ਵਧਦੇ ਆਕਾਰ 'ਚ ਛਪਿਆ ਹੋਵੇਗਾ। 

ਨੋਟ ਨੂੰ ਪਲਟਣ 'ਤੇ ਦੇਸ਼ ਦੀ ਸੰਸਾਕ੍ਰਿਤਕ ਵਿਰਾਸਤ ਦੀ ਝਲਕ ਮਿਲੇਗੀ। ਨੋਟ ਦੇ ਪਿਛਲੇ ਹਿੱਸੇ 'ਤੇ ਏਲੋਰਾ ਦੀਆਂ ਗੁਫਾਵਾਂ ਦਾ ਚਿੱਤਰ ਅੰਕਿਤ ਹੋਵੇਗਾ। ਨੋਟ ਦੇ ਪਿਛਲੇ ਹਿੱਸੇ 'ਤੇ ਖੱਬੇ ਪਾਸੇ ਸਾਲ, ਸਵੱਛ ਭਾਰਤ ਦਾ ਲੋਗੋ ਸਲੋਗਨ ਦੇ ਨਾਲ ਅਤੇ ਭਾਸ਼ਾ ਦੀ ਪੱਟੀ ਹੋਵੇਗੀ। ਨਵੇਂ ਨੋਟ ਦੀ ਲੰਬਾਈ 129 ਮਿਲੀਮੀਟਰ ਅਤੇ ਚੌੜਾਈ 63 ਮਿਲੀਮੀਟਰ ਹੋਵੇਗੀ।

Aarti dhillon

This news is Content Editor Aarti dhillon