RBI ਨੇ SBI ਅਤੇ ਸਟੈਂਡਰਡ ਚਾਰਟਰਡ ਬੈਂਕ ''ਤੇ ਲਗਾਇਆ ਕਰੋੜਾਂ ਦਾ ਜ਼ੁਰਮਾਨਾ, ਜਾਣੋ ਪੂਰਾ ਮਾਮਲਾ

10/19/2021 12:31:04 PM

ਬਿਜਨੈੱਸ ਡੈਸਕ- ਭਾਰਤੀ ਰਿਜ਼ਰਵ ਬੈਂਕ ਨੇ ਵੱਖ-ਵੱਖ ਦਿਸ਼ਾ-ਨਿਰਦੇਸ਼ਾਂ ਦੇ ਉਲੰਘਣ ਨੂੰ ਲੈ ਕੇ ਸੋਮਵਾਰ ਨੂੰ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) 'ਤੇ ਇਕ ਕਰੋੜ ਰੁਪਏ ਅਤੇ ਸਟੈਂਡਰਡ ਚਾਰਟਰਡ ਬੈਂਕ 'ਤੇ 1.95 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ। ਐੱਸ.ਬੀ.ਆਈ. ਦੇ ਇਕ ਕਸਟਮਰ ਅਕਾਊਂਟ ਦੀ ਜਾਂਚ 'ਚ ਪਾਇਆ ਗਿਆ ਕਿ ਬੈਂਕ ਨੇ ਉਸ ਅਕਾਊਂਟ 'ਚ ਹੋਏ ਫਰਾਡ ਦੇ ਬਾਰੇ 'ਚ ਜਾਣਕਾਰੀ ਦੇਣ 'ਚ ਦੇਰ ਕੀਤੀ। 
ਆਰ.ਬੀ.ਆਈ. ਨੇ ਇਸ ਬਾਰੇ 'ਚ ਐੱਸ.ਬੀ.ਆਈ. ਨੂੰ ਇਕ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਬੈਂਕ ਤੋਂ ਜਵਾਬ ਮਿਲਣ ਤੋਂ ਬਾਅਦ ਕੇਂਦਰੀ ਬੈਂਕ ਨੇ ਐੱਸ.ਬੀ.ਆਈ. 'ਤੇ ਇਕ ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ। ਆਰ.ਬੀ.ਆਈ. ਨੇ ਇਕ ਬਿਆਨ 'ਚ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਵਪਾਰਕ ਬੈਂਕਾਂ ਅਤੇ ਚੁਨਿੰਦਾ ਵਿੱਤੀ ਸੰਸਥਾਨਾਂ ਵਲੋਂ ਧੋਖਾਧੜੀ-ਵਰਗੀਕਰਨ ਅਤੇ ਰਿਪੋਰਟਿੰਗ) ਨਿਰਦੇਸ਼ 2016 'ਚ ਥੋਪੇ ਨਿਰਦੇਸ਼ਾਂ ਦਾ ਪਾਲਨ ਨਾ ਕਰਨ 'ਤੇ ਐੱਸ.ਬੀ.ਆਈ. 'ਤੇ ਜ਼ੁਰਮਾਨਾ ਲਗਾਇਆ ਗਿਆ।
ਸਟੈਂਡਰਡ ਚਾਰਟਰਡ ਬੈਂਕ 'ਤ 1.95 ਕਰੋੜ ਰੁਪਏ ਦਾ ਜ਼ੁਰਮਾਨਾ
ਕੇਂਦਰੀ ਬੈਂਕ ਨੇ ਇਕ ਵੱਖਰੇ ਬਿਆਨ 'ਚ ਕਿਹਾ ਕਿ 'ਗਾਹਰ ਸੁਰੱਖਿਆ- ਅਣਅਧਿਕਾਰ ਬੈਂਕਿੰਗ ਲੈਣ-ਦੇਣ 'ਚ ਗਾਹਕਾਂ ਦੀ ਸੀਮਿਤ ਦੇਣਦਾਰੀ', ਬੈਂਕਾਂ 'ਚ ਸਾਈਬਰ ਸੁਰੱਖਿਆ ਢਾਂਚੇ,'ਬੈਂਕਾਂ ਦੇ ਕ੍ਰੈਡਿਟ ਕਾਰਡ ਸੰਚਾਲਨ' ਅਤੇ ਬੈਂਕਾਂ ਵਲੋਂ ਵਿੱਤੀ ਸੇਵਾਵਾਂ ਦੀ ਆਊਟਸੋਰਸਿੰਗ 'ਚ ਆਚਾਰ ਸੰਹਿਤਾ' 'ਤੇ ਆਰ.ਬੀ.ਆਈ ਵਲੋਂ ਜਾਰੀ ਨਿਰਦੇਸ਼ਾਂ ਦਾ ਪਾਲਨ ਨਾ ਕਰਨ ਲਈ ਸਟੈਂਡਰਡ ਚਾਰਟਰਡ ਬੈਂਕ 'ਤੇ 1.95 ਕਰੋੜ ਦਾ ਜ਼ੁਰਮਾਨਾ ਲਗਾਇਆ ਗਿਆ। ਇਹ ਮੌਦਰਿਕ ਜ਼ੁਰਮਾਨਾ ਬੈਂਕਿੰਗ ਨਿਯਮ ਐਕਟ,1949 ਦੇ ਤਹਿਤ ਆਰ.ਬੀ.ਆਈ. 'ਚ ਥੋਪੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਲਗਾਇਆ ਹੋਇਆ ਹੈ।

Aarti dhillon

This news is Content Editor Aarti dhillon