RBI ਨੇ ਦੋ ਸਹਿਕਾਰੀ ਬੈਂਕਾਂ ’ਤੇ ਲਗਾਇਆ ਸੱਤ ਲੱਖ ਰੁਪਏ ਦਾ ਜੁਰਮਾਨਾ

01/05/2021 5:18:08 PM

ਮੁੰਬਈ (ਪੀ. ਟੀ.) - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਦੋ ਸਹਿਕਾਰੀ ਬੈਂਕਾਂ ਉੱਤੇ ਸੱਤ ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਵਿੱਚੋਂ ਕੇ.ਵਾਈ.ਸੀ. (ਆਪਣੇ ਗ੍ਰਾਹਕ ਨੂੰ ਜਾਣੋ) ਅਤੇ ਹੋਰ ਨਿਯਮਾਂ ਦੀ ਉਲੰਘਣਾ ਕਰਨ ਲਈ ਵਪਾਰਕ ਸਹਿਕਾਰੀ ਬੈਂਕ ਮਰਿਆਦਿਤ ਉੱਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਮਹਾਰਾਸ਼ਟਰ ਨਗਰੀ ਕੋਆਪਰੇਟਿਵ ਬੈਂਕ ਮਰਿਆਦਿਤ, ਲਾਤੂਰ ਨੂੰ 2 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। 

ਇਕ ਬਿਆਨ ਵਿਚ ਰਿਜ਼ਰਵ ਬੈਂਕ ਨੇ ਕਿਹਾ ਕਿ ਰਾਏਪੁਰ ਸਥਿਤ ਵਪਾਰਕ ਸਹਿਕਾਰੀ ਬੈਂਕ ਮਰਿਆਦਿਤ ਨੂੰ 5 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਹ ਜੁਰਮਾਨਾ ਬੈਂਕ ਦੇ ਅਹਾਤੇ ਵਿਚ ਏਟੀਐਮ ਸਥਾਪਤ ਕਰਨ ਅਤੇ ਕੇਵਾਈਸੀ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਲਗਾਇਆ ਗਿਆ ਹੈ। ਇਕ ਹੋਰ ਰੀਲੀਜ਼ ਵਿਚ ਆਰਬੀਆਈ ਨੇ ਕਿਹਾ ਕਿ ਮਹਾਰਾਸ਼ਟਰ ਨਾਗਰੀ ਕੋਆਪਰੇਟਿਵ ਬੈਂਕ ਮਰਿਆਦਿਤ ਨੂੰ ਕੇਵਾਈਸੀ ਬਾਰੇ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ’ਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur