ਰਿਜ਼ਰਵ ਬੈਂਕ ਨੇ HDFC ''ਤੇ ਪੰਜ ਲੱਖ ਰੁਪਏ ਦਾ ਲਗਾਇਆ ਜੁਰਮਾਨਾ, ਜਾਣੋ ਵਜ੍ਹਾ

03/18/2023 11:31:59 AM

ਮੁੰਬਈ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਨੈਸ਼ਨਲ ਹਾਊਸਿੰਗ ਬੈਂਕ (ਐੱਨ.ਐੱਚ.ਬੀ.) ਦੇ ਕੁੱਝ ਪ੍ਰਬੰਧਾਂ ਨੂੰ ਪੂਰਾ ਕਰਨ ਲਈ ਹਾਊਸਿੰਗ ਡਿਵੈਲਪਮੈਂਟ ਫਾਈਨੈਂਸ ਕਾਰਪੋਰੇਸ਼ਨ ਲਿਮਟਿਡ (ਐੱਚ.ਡੀ.ਐੱਫ.ਸੀ.) 'ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਆਰ.ਬੀ.ਆਈ. ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਪਨੀ ਦੀ 31 ਮਾਰਚ 2022 ਨੂੰ ਵਿੱਤੀ ਸਥਿਤੀ ਦੇ ਆਧਾਰ 'ਤੇ ਐੱਨ.ਐੱਚ.ਬੀ ਨੇ ਕੰਪਨੀ ਦਾ ਕਾਨੂੰਨੀ ਨਿਰੀਖਣ ਕੀਤਾ ਹੈ। 

ਇਹ ਵੀ ਪੜ੍ਹੋ- ਏਅਰ ਇੰਡੀਆ ਨੇ ਫਿਰ ਦਿੱਤਾ VRS ਦਾ ਆਫ਼ਰ, 2100 ਕਰਮਚਾਰੀਆਂ ਨੂੰ ਮਿਲੇਗਾ ਮੌਕਾ
ਆਰ.ਬੀ.ਆਈ. ਨੇ ਬਿਆਨ 'ਚ ਦੱਸਿਆ ਕਿ ਨਿਰੀਖਣ 'ਚ ਇਸ ਦਾ ਖੁਲਾਸਾ ਹੋਇਆ ਕਿ ਕੰਪਨੀ 2019-20 ਦੇ ਦੌਰਾਨ ਕੁਝ ਜਮ੍ਹਾਕਰਤਾਵਾਂ ਦੀ ਪਰਿਪੱਕ ਜਮ੍ਹਾ ਰਾਸ਼ੀ ਨੂੰ ਉਨ੍ਹਾਂ ਦੇ ਨਾਮਿਤ ਬੈਂਕ ਖਾਤਿਆਂ 'ਚ ਟਰਾਂਸਫਰ ਨਹੀਂ ਕਰ ਪਾਈ।

ਇਹ ਵੀ ਪੜ੍ਹੋ- IDBI ਬੈਂਕ ਨੂੰ ਵੇਚਣ ਦੀ ਤਿਆਰੀ ’ਚ ਸਰਕਾਰ

ਬਿਆਨ ਅਨੁਸਾਰ ਇਸ ਤੋਂ ਬਾਅਦ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਕਿਉਂ ਨਾ ਉਸ 'ਤੇ ਜੁਰਮਾਨਾ ਲਗਾਇਆ ਜਾਵੇ। ਇਸ 'ਚ ਕਿਹਾ ਗਿਆ ਹੈ ਕਿ ਕੰਪਨੀ ਦੇ ਜਵਾਬ 'ਤੇ ਵਿਚਾਰ ਕਰਨ ਤੋਂ ਬਾਅਦ ਰਿਜ਼ਰਵ ਬੈਂਕ ਇਸ ਨਤੀਜੇ 'ਤੇ ਪਹੁੰਚਿਆ ਕਿ ਪ੍ਰਬੰਧਾਂ ਨੂੰ ਨਹੀਂ ਮੰਨਣ ਦਾ ਦੋਸ਼ ਕਾਫ਼ੀ ਹੈ ਅਤੇ ਉਸ 'ਤੇ ਜੁਰਮਾਨਾ ਲਗਾਇਆ ਜਾਣਾ ਚਾਹੀਦਾ।

 ਇਹ ਵੀ ਪੜ੍ਹੋ- NPTC ਨੂੰ 30 ਫ਼ੀਸਦੀ ਤੋਂ ਵੱਧ ਨੈੱਟਵਰਥ ਨੂੰ ਗ੍ਰੀਨ ਐਨਰਜੀ 'ਚ ਨਿਵੇਸ਼ ਕਰਨ ਦੀ ਮਨਜ਼ੂਰੀ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon