ਵਿਆਜ਼ ਦਰਾਂ ਘਟਾਉਣ ''ਤੇ ਰਿਜ਼ਰਵ ਬੈਂਕ ''ਚ ਮਤਭੇਦ

06/22/2017 1:00:17 AM

ਨਵੀਂ ਦਿੱਲੀ — ਕਰਜ਼ਾ ਸਸਤਾ ਕਰਨ ਨੂੰ ਲੈ ਕੇ ਰਿਜ਼ਰਵ ਬੈਂਕ 'ਚ ਹੀ ਮਤਭੇਦ ਹੋ ਗਿਆ ਹੈ। ਐੱਮ.ਸੀ.ਪੀ ਮੈਂਬਰ ਰਵਿੰਦਰ ਢੋਲਕੀਆ ਨੇ 0.5 ਫੀਸਦੀ ਤੱਕ ਰੇਟ ਘਟਾਉਣ ਦੀ ਵਕਾਲਤ ਕੀਤੀ ਹੈ ਪਰ ਗਵਰਨਰ ਖੁਦ ਅਜੇ ਇਸ ਦੇ ਵਿਰੁੱਧ ਹਨ। ਰਿਜ਼ਰਵ ਬੈਂਕ ਨੇ ਐੱਮ.ਸੀ.ਪੀ ਨੇ ਮਿਨਟਸ ਜਾਰੀ ਕੀਤੇ ਹਨ ਜਿਸ ਅਨੁਸਾਰ ਰਵਿੰਦਰ ਢੋਲਕੀਆ ਨੇ 0.50 ਫੀਸਦੀ ਦੀ ਵਕਾਲਤ ਕਰਦੇ ਹੋਏ ਕਿਹਾ ਹੈ ਕਿ ਗ੍ਰੋਥ ਰੇਟ ਸਮਰੱਥਾ ਤੋਂ ਕਾਫੀ ਘੱਟ ਹੈ। ਉੱਥੇ ਹੀ ਰਿਜ਼ਰਵ ਬੈਂਕ ਗਵਰਨਰ ਦਾ ਕਹਿਣਾ ਹੈ ਕਿ ਪਾਲਿਸੀ 'ਤੇ ਸਮੇਂ ਤੋਂ ਪਹਿਲਾਂ ਕਦਮ ਉਠਾਉਣਾ ਸਹੀ ਨਹੀਂ ਹੈ।