ਦੇਸ਼ ਦੇ 12ਵੇਂ ਸਭ ਤੋਂ ਅਮੀਰ ਬਣੇ ਰਵੀ ਜੈਪੁਰੀਆ, ਧੀ-ਪੁੱਤ ਦੇ ਨਾਂ ਕੀਤੀਆਂ ਇਹ ਵੱਡੀਆਂ ਕੰਪਨੀਆਂ

08/14/2023 11:30:34 AM

ਬਿਜ਼ਨੈੱਸ ਡੈਸਕ : ਦੁਨੀਆ 'ਚ ਅਮੀਰਾਂ ਦੀ ਵਧਦੀ ਗਿਣਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤ 'ਚ ਇਨ੍ਹਾਂ ਦੀ ਗਿਣਤੀ 'ਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਇਸ ਦੌਰਾਨ ਜੇਕਰ ਅਸੀਂ ਦੇਸ਼ ਦੇ ਅਰਬਪਤੀਆਂ ਦੀ ਸੂਚੀ 'ਤੇ ਇਕ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਈਆਂ ਦੇ ਰੈਂਕ 'ਚ ਬਦਲਾਅ ਆਇਆ ਹੈ। ਅਜਿਹਾ ਹੀ ਇੱਕ ਭਾਰਤੀ ਕਾਰੋਬਾਰੀ ਰਵੀ ਜੈਪੁਰੀਆ ਹੈ, ਜੋ ਭਾਰਤ ਦਾ 12ਵਾਂ ਸਭ ਤੋਂ ਅਮੀਰ ਵਿਅਕਤੀ ਬਣ ਗਿਆ। ਪਿਛਲੇ ਕੁਝ ਸਾਲਾਂ ਵਿੱਚ ਉਸ ਨੇ ਕਾਫ਼ੀ ਤਰੱਕੀ ਕੀਤੀ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ-

ਰਵੀ ਜੈਪੁਰੀਆ ਨੂੰ ਇਸ ਨਾਮ ਨਾਲ ਜਾਣਦਾ ਹੈ ਪੂਰਾ ਦੇਸ਼
ਰਵੀ ਜੈਪੁਰੀਆ ਨੂੰ ਭਾਰਤ ਦਾ ਕੋਲਾ ਕਿੰਗ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਪੈਪਸੀਕੋ ਦੀ ਸਭ ਤੋਂ ਵੱਡੀ ਬੋਟਲਰ ਕੰਪਨੀ ਅਮਰੀਕਾ ਤੋਂ ਬਾਹਰ ਵਰੁਣ ਬੇਵਰੇਜ ਹੈ ਅਤੇ ਇਸ ਕਾਰੋਬਾਰ ਨਾਲ ਉਨ੍ਹਾਂ ਨੂੰ ਲਗਾਤਾਰ ਫ਼ਾਇਦਾ ਹੋ ਰਿਹਾ ਹੈ। ਇਹ ਕੰਪਨੀ RJ Corp Limited ਦੇ ਅਧੀਨ ਆਉਂਦੀ ਹੈ ਅਤੇ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਹੈ। ਇਸ ਦੌਰਾਨ ਜੇਕਰ ਕੰਪਨੀ ਦੇ ਸਟਾਕ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਇਹ 3.85 ਫ਼ੀਸਦੀ ਦੇ ਵਾਧੇ ਨਾਲ 850.05 ਰੁਪਏ ਦੇ ਪੱਧਰ 'ਤੇ ਬੰਦ ਹੋਇਆ ਸੀ।

ਇੰਨੀ ਜਾਇਦਾਦਾ ਦੇ ਮਾਲਰਕ ਹਨ ਰਵੀ ਜੈਪੁਰੀਆ 
ਫੋਰਬਸ ਬਿਲੀਨੇਅਰਜ਼ ਇੰਡੈਕਸ ਵਰੁਣ ਬੇਵਰੇਜਸ ਅਤੇ ਦੇਵਯਾਨੀ ਇੰਟਰਨੈਸ਼ਨਲ ਦੇ ਪ੍ਰਮੋਟਰ ਰਵੀ ਜੈਪੁਰੀਆ ਦੀ ਕੁੱਲ ਜਾਇਦਾਦ 10.7 ਅਰਬ ਡਾਲਰ ਹੋ ਗਈ ਹੈ। 68 ਸਾਲ ਦੇ ਅਰਬਪਤੀ ਕਾਰੋਬਾਰੀ ਦੀਆਂ ਇਹ ਦੋਵੇਂ ਕੰਪਨੀਆਂ ਚੰਗੀ ਕਮਾਈ ਕਰ ਰਹੀਆਂ ਹਨ। ਇਨ੍ਹਾਂ 'ਚੋਂ ਇਕ ਕੰਪਨੀ ਉਨ੍ਹਾਂ ਦੇ ਬੇਟੇ ਵਰੁਣ ਜੈਪੁਰੀਆ ਦੇ ਨਾਂ 'ਤੇ ਹੈ, ਜਦਕਿ ਦੂਜੀ ਕੰਪਨੀ ਬੇਟੀ ਦੇਵਯਾਨੀ ਦੇ ਨਾਂ 'ਤੇ ਹੈ। ਜਾਇਦਾਦ ਵਿੱਚ ਆਏ ਜ਼ਬਰਦਸਤ ਛਾਲ ਦੇ ਨਾਲ ਹੁਣ ਰਵੀ ਜੈਪੁਰੀਆ ਅਜ਼ੀਮ ਪ੍ਰੇਮਜੀ (9.2 ਅਰਬ ਡਾਲਰ) ਤੋਂ ਅੱਗੇ ਨਿਕਲ ਗਏ ਹਨ। 

rajwinder kaur

This news is Content Editor rajwinder kaur