ਰਾਣਾ ਕਪੂਰ ਦੇ ਕੋਲ ਯੈੱਸ ਬੈਂਕ ਦੇ ਸਿਰਫ 900 ਸ਼ੇਅਰ ਬਚੇ

11/20/2019 10:50:28 AM

ਮੁੰਬਈ—ਯੈੱਸ ਬੈਂਕ ਦੀ 15 ਸਾਲ ਪਹਿਲਾਂ ਸਹਿ-ਸਥਾਪਨਾ ਦੇ ਬਾਅਦ ਰਾਣਾ ਕਪੂਰ ਨੇ ਬੈਂਕ 'ਚ ਕਰੀਬ ਆਪਣੀ ਪੂਰੀ ਹਿੱਸੇਦਾਰੀ ਵੇਚ ਦਿੱਤੀ ਅਤੇ ਉਨ੍ਹਾਂ ਦੇ ਕੋਲ ਸਿਰਫ 900 ਸ਼ੇਅਰ ਰਹਿ ਗਏ। ਮੰਗਲਵਾਰ ਨੂੰ ਭੇਜੀ ਗਈ ਰੈਗੂਲੇਟਰ ਸੂਚਨਾ 'ਚ ਇਹ ਕਿਹਾ ਗਿਆ ਹੈ। ਰਿਜ਼ਰਵ ਬੈਂਕ ਨੇ ਰਾਣਾ ਕਪੂਰ ਦਾ ਕਾਰਜਕਾਲ ਇਕ ਸਾਲ ਪਹਿਲਾਂ ਹੀ ਖਤਮ ਕਰ ਦਿੱਤਾ ਸੀ।
ਸ਼ਹਿਰੀ ਦਫਤਰ ਵਾਲੇ ਨਿੱਜੀ ਖੇਤਰ ਦੇ ਇਸ ਬੈਂਕ ਨੇ ਇਕ ਹੋਰ ਰੈਗੂਲੇਟਰ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਉਸ ਨੇ ਪਿਛਲੇ ਵਿੱਤੀ ਸਾਲ 'ਚ 2,299 ਕਰੋੜ ਰੁਪਏ ਦੇ ਫਸੇ ਕਰਜ਼ ਦੀ ਘੱਟ ਜਾਣਕੈਰੀ ਦਿੱਤੀ ਸੀ। ਇਸ ਨਾਲ ਸਾਲ ਦੇ ਦੌਰਾਨ ਬੈਂਕ ਦੀ ਸ਼ੁੱਧ ਆਮਦਨ 'ਚ 40 ਫੀਸਦੀ ਸ਼ੁੱਧ ਕਮੀ ਆ ਗਈ।
ਬੈਂਕ ਨੇ ਕਿਹਾ ਕਿ ਕਪੂਰ ਇਕ ਸਮੇਂ ਬੈਂਕ 'ਚ ਆਪਣੀ ਹੋਲਡਿੰਗ ਨੂੰ ਹੀਰਾ ਮੰਨਦੇ ਰਹੇ ਹਨ ਅਤੇ ਕਿਹਾ ਕਿ ਉਹ ਕਦੇ ਇਸ ਨਹੀਂ ਵੇਚਣਗੇ। ਪਰ ਅੱਜ ਉਨ੍ਹਾਂ ਦੇ ਕੋਲ 900 ਦੇ ਕਰੀਬ ਸ਼ੇਅਰ ਹੀ ਰਹਿ ਗਏ ਹਨ ਜਿਸ ਦੀ ਕੀਮਤ ਮੰਗਲਵਾਰ ਦੇ ਸ਼ੇਅਰ ਦੇ ਹਿਸਾਬ ਨਾਲ 58,000 ਰੁਪਏ ਤੋਂ ਵੀ ਘੱਟ ਰਹਿ ਗਈ ਹੈ। ਰਿਜ਼ਰਵ ਬੈਂਕ ਨੇ ਅਗਸਤ 2018 'ਚ ਰਾਣਾ ਕਪੂਰ ਦੀ ਫਿਰ ਤੋਂ ਨਿਯੁਕਤੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ।

Aarti dhillon

This news is Content Editor Aarti dhillon