ਰਾਮ ਕੁਮਾਰ ਰਾਮਮੂਰਤੀ, ਕਾਗਨੀਜ਼ੈਂਟ ਇੰਡੀਆ ਦੇ ਚੇਅਰਮੈਨ, ਪ੍ਰਬੰਧ ਨਿਰਦੇਸ਼ਕ ਨਿਯੁਕਤ

09/17/2019 12:30:58 PM

ਨਵੀਂ ਦਿੱਲੀ—ਅਮਰੀਕੀ ਸੂਚਨਾ ਤਕਨਾਲੋਜੀ ਕੰਪਨੀ ਕਾਗਨੀਜ਼ੈਂਟ ਨੇ ਰਾਮ ਕੁਮਾਰ ਰਾਮਮੂਰਤੀ ਨੂੰ ਪ੍ਰਮੋਟ ਕਰਕੇ ਆਪਣੇ ਭਾਰਤੀ ਸੰਚਾਲਨ ਦਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਬਣਾਇਆ ਹੈ। ਕੰਪਨੀ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਰਾਮਮੂਰਤੀ ਹੁਣ ਸਿੱਧੇ ਕੰਪਨੀ ਦੀ ਕਾਰਜਕਾਰੀ ਕਮੇਟੀ ਦੇ ਸਾਹਮਣੇ ਆਪਣੀ ਰਿਪੋਰਟ ਰੱਖਣਗੇ। ਉਹ ਦੋ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਕੰਪਨੀ ਦੇ ਨਾਲ ਬਣੇ ਹੋਏ ਹਨ। ਕਾਗਨੀਜ਼ੈਂਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਬ੍ਰਾਇਨ ਹਮਫੇਰਿਸ ਨੇ ਕਿਹਾ ਕਿ ਰਾਮਮੂਰਤੀ ਨੇ ਕੰਪਨੀ ਦੇ ਭਾਰਤ ਆਧਾਰਿਤ ਵੱਖ-ਵੱਖ ਪੋਰਟਫੋਲੀਓ ਦੇ ਵਿਕਾਸ 'ਚ ਮੁੱਖ ਭੂਮਿਕਾ ਨਿਭਾਈ ਹੈ। ਇਸ 'ਚ ਮਾਰਕਟਿੰਗ, ਸੰਚਾਰ, ਬਾਜ਼ਾਰ ਖੋਜ ਅਤੇ ਖੋਜ ਪ੍ਰਬੰਧਨ ਆਦਿ ਮਹੱਤਵਪੂਰਨ ਹੈ। ਰਾਮਮੂਰਤੀ ਕਾਗਨੀਜ਼ੈਂਟ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਰਹੇ ਹਨ। ਕਾਗਨੀਜ਼ੈਂਟ 'ਚ ਆਉਣ ਤੋਂ ਪਹਿਲਾਂ ਉਹ ਟਾਟਾ ਕੰਸਲਟੈਂਸੀ ਸਰਵਿਸੇਜ਼ ਦੇ ਨਾਲ ਕੰਮ ਕਰ ਚੁੱਕੇ ਹਨ।

Aarti dhillon

This news is Content Editor Aarti dhillon