ਕੋਰੋਨਾ ਕਾਰਨ ਰੇਲਵੇ ਨੇ ਨਿਯਮਾਂ ''ਚ ਦਿੱਤੀ ਢਿੱਲ, ਹੁਣ 45 ਦਿਨ ਤੱਕ ਮਿਲ ਸਕੇਗਾ ਟਿਕਟ ਦਾ ਰਿਫੰਡ

03/21/2020 3:18:37 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭੀੜ ਤੋਂ ਬਚਣ ਦੀ ਕੋਸ਼ਿਸ਼ ਦੇ ਤਹਿਤ ਭਾਰਤੀ ਰੇਲਵੇ ਨੇ ਰਿਜ਼ਰਵੇਸ਼ਨ ਕਾਊਂਟਰ ਤੋਂ ਖਰੀਦੀ ਗਈ ਟਿਕਟ ਦੇ ਰੱਦ ਹੋ ਜਾਣ ਤੋਂ ਬਾਅਦ ਪੈਸਾ ਵਾਪਸ ਲੈਣ ਦੇ ਨਿਯਮਾਂ 'ਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਰੇਲਵੇ ਬੋਰਡ ਨੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਈ-ਟਿਕਟ ਨੂੰ ਰੱਦ ਕਰਨ ਦੇ ਨਿਯਮ ਉਸੇ ਤਰ੍ਹਾਂ ਹਨ ਅਤੇ ਉਨ੍ਹਾਂ ਟਿਕਟਾਂ ਲਈ ਯਾਤਰੀਆਂ ਨੂੰ ਸਟੇਸ਼ਨ ਆਉਣ ਦੀ ਜ਼ਰੂਰਤ ਨਹੀਂ ਹੈ ਪਰ ਪੀ.ਆਰ.ਐਸ. ਕਾਊਂਟਰ ਤੋਂ ਖਰੀਦੀ ਗਈ ਟਿਕਟ ਜਿਸ ਦੇ ਤਹਿਤ 21 ਮਾਰਚ ਤੋਂ ਲੈ ਕੇ 15 ਅਪ੍ਰੈਲ ਤੱਕ ਯਾਤਰਾ ਕੀਤੀ ਜਾਣੀ ਹੈ ਨੂੰ ਰੱਦ ਕਰਵਾਉਣ ਦੇ ਨਿਯਮਾਂ ਵਿਚ ਢਿੱਲ ਦਿੱਤੀ ਗਈ ਹੈ। 

ਸੂਤਰਾਂ ਅਨੁਸਾਰ 21 ਮਾਰਚ ਤੋਂ ਲੈ ਕੇ 15 ਅਪ੍ਰੈਲ ਵਿਚਕਾਰ ਰੱਦ ਕੀਤੀ ਗਈ ਟ੍ਰੇਨ ਦੀ ਟਿਕਟ ਦਾ ਰਿਫੰਡ ਵਰਤਮਾਨ ਨਿਯਮਾਂ ਦੇ ਤਹਿਤ ਤਿੰਨ ਘੱਟੇ ਤੋਂ 72 ਘੰਟੇ ਵਿਚਕਾਰ ਲਿਆ ਜਾਂਦਾ ਹੈ। ਪਰ ਹੁਣ ਨਵੇਂ ਰਾਹਤ ਨਿਯਮਾਂ ਦੇ ਤਹਿਤ ਯਾਤਰਾ ਦੀ ਤਾਰੀਕ ਤੋਂ 45 ਦਿਨਾਂ ਤੱਕ ਕਦੇ ਵੀ ਰਿਫੰਡ ਲਿਆ ਜਾ ਸਕੇਗਾ। ਜੇਕਰ ਟ੍ਰੇਨ ਰੱਦ ਨਹੀਂ ਕੀਤੀ ਗਈ ਹੈ ਪਰ ਯਾਤਰੀ ਖੁਦ ਆਪਣੀ ਯਾਤਰਾ ਰੱਦ ਕਰ ਰਿਹਾ ਹੈ ਤਾਂ ਯਾਤਰਾ ਦੀ ਤਾਰੀਕ ਤੋਂ 30 ਦਿਨਾਂ ਦੇ ਅੰਦਰ ਯਾਤਰੀ ਟੀ.ਡੀ.ਆਰ ਦਾਖਲ ਕਰ ਸਕਦਾ ਹੈ। 
ਸੂਤਰਾਂ ਅਨੁਸਾਰ ਫੋਨ ਨੰਬਰ 139 'ਤੇ ਕਾਲ ਕਰਕੇ ਟਿਕਟ ਨੂੰ ਰੱਦ ਕਰਵਾਉਣ ਵਾਲੇ ਲੋਕ ਯਾਤਰਾ ਦੀ ਤਾਰੀਕ ਦੇ 30 ਦਿਨ ਦੇ ਅੰਦਰ ਕਾਊਂਟਰ ਤੋਂ ਰਿਫੰਡ ਵਾਪਸ ਲੈ ਸਕਦੇ ਹਨ। ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਸਹੂਲਤਾਂ ਦਾ ਲਾਭ ਲੈਣ ਅਤੇ ਕੋਰੋਨਾ ਤੋਂ ਬਚਣ ਲਈ ਸਟੇਸ਼ਨ ਆਉਣ ਤੋਂ ਬਚਣ।

ਟ੍ਰੇਨ  'ਚ ਨਹੀਂ ਮਿਲੇਗਾ ਭੋਜਨ

ਕੋਰੋਨਾ ਸੰਕਟ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਮਾਰਚ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਹੈ ਜਿਸਦੇ ਮੱਦੇਨਜ਼ਰ ਐਤਵਾਰ ਨੂੰ ਦੇਸ਼ ਭਰ 'ਚ ਰੇਲਵੇ ਸੇਵਾ ਬੰਦ ਰਹੇਗੀ। ਰੇਲਵੇ ਮੁਤਾਬਕ 22 ਮਾਰਚ ਨੂੰ ਅੱਧੀ ਰਾਤ ਤੋਂ ਹੀ ਦੇਸ਼ ਦੇ ਕਿਸੇ ਵੀ ਸਟੇਸ਼ਨ ਤੋਂ ਕਿਸੇ ਵੀ ਟ੍ਰੇਨ ਦਾ ਸੰਚਾਲਨ ਨਹੀਂ ਹੋਵੇਗਾ। ਇਸ ਤੋਂ ਇਲਾਵਾ ਫੂਡ ਪਲਾਜ਼ਾ, ਰਿਫਰੈਸ਼ਮੈਂਟ ਰੂਮ, ਜਨ ਆਹਾਰ ਅਤੇ ਸੇਲ ਕਿਚਨ ਨੂੰ ਐਤਵਾਰ ਤੋਂ ਅਗਲੇ ਆਦੇਸ਼ ਤੱਕ ਬੰਦ ਰੱਖਣ ਲਈ ਕਿਹਾ ਗਿਆ ਹੈ। ਰੇਲਵੇ ਨੇ ਮੇਲ ਅਤੇ ਐਕਸਪ੍ਰੈੱਸ ਟ੍ਰੇਨਾਂ ਦੇ ਅੰਦਰ ਕੈਟਰਿੰਗ ਸਰਵਿਸ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ।            

 ਇਹ ਵੀ ਪੜ੍ਹੋ : ਅਮਰੀਕੀ ਰਾਸ਼ਟਰਪਤੀ ਦੇ ਦਫਤਰ 'ਚ ਮਚਿਆ ਹੜਕੰਪ, White House 'ਚ ਇਕ ਅਫ਼ਸਰ ਕੋਰੋਨਾ ਪਾਜ਼ਟਿਵ

Harinder Kaur

This news is Content Editor Harinder Kaur