ਅਮਰੀਕਾ ਨੇ ਸੁਰੱਖਿਆ ਦਾ ਹਵਾਲਾ ਦੇ ਕੇ ਚੀਨ ਦੀਆਂ ਕੰਪਨੀਆਂ ਤੋਂ ਤਕਨੀਕ ਖਰੀਦਣ ’ਤੇ ਲਾਈ ਰੋਕ

10/31/2018 2:38:51 PM

ਵਾਸ਼ਿੰਗਟਨ - ਅਮਰੀਕੀ ਸਰਕਾਰ ਨੇ ਡਿਊਟੀ ਜੰਗ  ਵਿਚਕਾਰ ਰਾਸ਼ਟਰੀ ਸੁਰੱਖਿਆ ਦਾ ਹਵਾਲਾ  ਦੇ ਕੇ ਚੀਨ ਦੀ ਸੈਮੀਕੰਡਕਟਰ ਕੰਪਨੀ ’ਤੇ ਤਕਨੀਕ ਦਰਾਮਦ ਨੂੰ ਲੈ ਕੇ  ਰੋਕ ਲਾ ਦਿੱਤੀ ਹੈ।  ਚੀਨ  ਦੇ ਫੁਜੀਆਨ ਜਿਨਹੁਆ ਇੰਟੀਗ੍ਰੇਟਿਡ ਸਰਕਟ ਕੰਪਨੀ  ’ਤੇ ਇਹ  ਰੋਕ ਬੀਤੇ ਦਿਨ ਲਾਈ ਗਈ।      

 ਅਮਰੀਕੀ ਵਣਜ ਵਿਭਾਗ ਨੇ ਇਕ ਬਿਆਨ ’ਚ ਕਿਹਾ ਕਿ  ਜਿਨਹੁਆ ਏਕੀਕ੍ਰਿਤ ਸਰਕਟ ਲਈ ਅਮਰੀਕੀ ਤਕਨੀਕ ਦੀ ਵਰਤੋਂ  ਕਰ  ਕੇ  ਉਤਪਾਦਨ ਸਮਰੱਥਾ ਨੂੰ ਪੂਰਾ ਕਰ ਰਹੀ ਸੀ।  ਅਮਰੀਕਾ ’ਚ ਇਸ ਗੱਲ ਦੀ ਚਿੰਤਾ ਸੀ ਕਿ ਚੀਨੀ  ਮੁਕਾਬਲੇਬਾਜ਼ੀ ਅਮਰੀਕੀ  ਤਕਨੀਕੀ ਕਾਰੋਬਾਰ ਤੋਂ ਬੇਦਖਲ ਕਰ ਸਕਦੀ ਹੈ ਅਤੇ ਇਸ ਨਾਲ  ਸੈਨਾ ਦਾ ਕਲਪੁਰਜ਼ਿਆਂ ਲਈ ਸੁਰੱਖਿਅਤ ਸਪਲਾਈ ਸ੍ਰੋਤ ਪ੍ਰਭਾਵਿਤ ਹੋ ਸਕਦਾ ਹੈ।