ਪੰਜਾਬ ਐਂਡ ਸਿੰਧ ਬੈਂਕ ਦਾ ਚੌਥੀ ਤਿਮਾਹੀ ਦਾ ਘਾਟਾ ਘਟ ਹੋ ਕੇ 58 ਕਰੋੜ ਰੁਪਏ ਰਿਹਾ

05/24/2019 10:57:44 PM

ਨਵੀਂ ਦਿੱਲੀ—ਜਨਤਕ ਖੇਤਰ ਦੇ ਪੰਜਾਬ ਐਂਡ ਸਿੰਧ ਬੈਂਕ ਦਾ ਘਾਟਾ ਬੀਤੇ ਵਿੱਤੀ ਸਾਲ 2018-19 ਦੀ ਚੌਥੀ ਤਿਮਾਹੀ ਦੌਰਾਨ ਘਟ ਕੇ 58.57 ਕਰੋੜ ਰੁਪਏ 'ਤੇ ਆ ਗਿਆ। ਡੂਬੇ ਕਰਜ਼ ਲਈ ਵਿਵਸਥਾ ਘਟਣ ਨਾਲ ਬੈਂਕ ਦਾ ਨੁਕਸਾਨ ਘਟ ਹੋਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਬੈਂਕ ਨੂੰ 524.62 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਹਾਲਾਂਕਿ ਦਸੰਬਰ 2018 'ਚ ਖਤਮ ਤਿਮਾਹੀ 'ਚ ਬੈਂਕ ਨੇ 22.34 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਬੈਂਕ ਨੇ ਬਿਆਨ 'ਚ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਕੁਲ ਆਮਦਨ ਵਧ ਕੇ 2,304.37 ਕਰੋੜ ਰੁਪਏ 'ਤੇ ਪਹੁੰਚ ਗਈ। ਬੈਂਕ ਨੇ ਬਿਆਨ 'ਚ ਕਿਹਾ ਕਿ ਕੁੱਲ ਗੈਰ ਕਾਰਗੁਜ਼ਾਰੀ ਜਾਇਦਾਦ ਕੁਲ ਕਰਜ਼ 11.83 ਫੀਸਦੀ ਰਿਹਾ ਜੋ ਇਕ ਸਾਲ ਪਹਿਲਾਂ ਸਮਾਨ ਮਿਆਦ 'ਚ 11.19 ਫੀਸਦੀ ਸੀ। ਇਸ ਤਰ੍ਹਾਂ ਬੈਂਕ ਦਾ ਸ਼ੁੱਧ ਐੱਨ.ਪੀ.ਏ. ਵਧ ਕੇ 7.22 ਫੀਸਦੀ 'ਤੇ ਪਹੁੰਚ ਗਿਆ ਜੋ ਮਾਰਚ 2018 ਦੇ ਆਖਿਰ ਤਕ 6.93 ਫੀਸਦੀ ਸੀ। ਤਿਮਾਹੀ ਦੌਰਾਨ ਬੈਂਕ ਦਾ ਡੂਬੇ ਕਰਜ਼ ਲਈ ਵਿਵਸਥਾ 312.09 ਕਰੋੜ ਰੁਪਏ ਰਹੀ, ਜੋ ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ 768.36 ਕਰੋੜ ਰੁਪਏ ਸੀ।

Karan Kumar

This news is Content Editor Karan Kumar