ਮਾਨਸੂਨ ਦੀ ਬਰਸਾਤ ਕਾਰਨ ਪ੍ਰਭਾਵਿਤ ਹੋਈਆਂ ਦਾਲਾਂ ਦੀਆਂ ਫ਼ਸਲਾਂ, ਹੁਣ ਤੱਕ 8.58 ਫ਼ੀਸਦੀ ਘਟੀ ਬਿਜਾਈ

09/11/2023 4:48:09 PM

ਨਵੀਂ ਦਿੱਲੀ (ਭਾਸ਼ਾ) - ਦੇਸ਼ ਵਿੱਚ ਮਾਨਸੂਨ ਦੀ ਬਰਸਾਤ ਨਾ ਹੋਣ ਕਾਰਨ ਮੌਜੂਦਾ ਸਾਉਣੀ ਦੇ ਸੀਜ਼ਨ ਵਿੱਚ ਹੁਣ ਤੱਕ ਦਾਲਾਂ ਦੀ ਫ਼ਸਲ ਦਾ ਬੀਜਿਆ ਰਕਬਾ 8.58 ਫ਼ੀਸਦੀ ਘਟ ਕੇ 119.91 ਲੱਖ ਹੈਕਟੇਅਰ ਰਹਿ ਗਿਆ ਹੈ। ਇਹ ਜਾਣਕਾਰੀ ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਤੋਂ ਮਿਲੀ ਹੈ। ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਦੱਖਣ-ਪੱਛਮੀ ਗਰਮੀਆਂ ਦੀ ਮਾਨਸੂਨ ਦੀ ਸ਼ੁਰੂਆਤ ਦੇ ਨਾਲ ਜੂਨ ਤੋਂ ਸਤੰਬਰ ਤੱਕ ਕੀਤੀ ਜਾਂਦੀ ਹੈ। ਦਾਲਾਂ, ਤੇਲ ਬੀਜ, ਕਪਾਹ ਅਤੇ ਗੰਨੇ ਤੋਂ ਇਲਾਵਾ ਝੋਨਾ ਸਾਉਣੀ ਦੀ ਮੁੱਖ ਫ਼ਸਲ ਹੈ। 

ਇਹ ਵੀ ਪੜ੍ਹੋ : ਅੱਜ ਤੋਂ ਸਸਤਾ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਸਰਕਾਰ ਦੇ ਰਹੀ ਖ਼ਾਸ ਆਫ਼ਰ

ਮੌਜੂਦਾ ਸਾਉਣੀ ਸੀਜ਼ਨ 'ਚ ਝੋਨੇ ਦੀ ਬਿਜਾਈ ਦਾ ਕੁੱਲ ਰਕਬਾ
ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮੌਜੂਦਾ ਸਾਉਣੀ ਸੀਜ਼ਨ ਵਿੱਚ 8 ਸਤੰਬਰ ਤੱਕ ਝੋਨੇ ਦੀ ਬਿਜਾਈ ਦਾ ਕੁੱਲ ਰਕਬਾ ਵੱਧ ਕੇ 403.41 ਲੱਖ ਹੈਕਟੇਅਰ ਹੋ ਗਿਆ, ਜਦੋਂ ਕਿ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ ਇਹ 392.81 ਲੱਖ ਹੈਕਟੇਅਰ ਸੀ। ਦਾਲਾਂ ਦਾ ਰਕਬਾ ਸਭ ਤੋਂ ਵੱਧ ਮੱਧ ਪ੍ਰਦੇਸ਼ ਵਿੱਚ ਘਟਿਆ ਹੈ, ਉਸ ਤੋਂ ਬਾਅਦ ਕਰਨਾਟਕ ਅਤੇ ਫਿਰ ਮਹਾਰਾਸ਼ਟਰ ਵਿੱਚ। ਮੱਧ ਪ੍ਰਦੇਸ਼ ਵਿੱਚ ਮੌਜੂਦਾ ਸਾਉਣੀ ਦੇ ਸੀਜ਼ਨ ਵਿੱਚ ਸਤੰਬਰ ਤੱਕ ਦਾਲਾਂ ਹੇਠ ਰਕਬਾ 19.72 ਲੱਖ ਹੈਕਟੇਅਰ ਰਿਹਾ, ਜਦੋਂ ਕਿ ਇੱਕ ਸਾਲ ਪਹਿਲਾਂ ਇਸੇ ਸਮੇਂ ਵਿੱਚ ਇਹ 23.44 ਲੱਖ ਹੈਕਟੇਅਰ ਸੀ। 

ਇਹ ਵੀ ਪੜ੍ਹੋ : ਜੀ-20 ਸੰਮੇਲਨ: ਰਾਜਧਾਨੀ ਨੂੰ ਸਜਾਉਣ ਲਈ ਸਰਕਾਰ ਨੇ ਖ਼ਰਚੇ ਕਰੋੜਾਂ ਰੁਪਏ, ਜਾਣੋ ਕਿੱਥੋਂ ਆਇਆ ਇਹ ਪੈਸਾ?

ਕਰਨਾਟਕ ਅਤੇ ਮਹਾਰਾਸ਼ਟਰ 'ਚ ਦਾਲਾਂ ਹੇਠ ਰਕਬਾ
ਦੂਜੇ ਪਾਸੇ ਕਰਨਾਟਕ ਵਿੱਚ ਵੀ ਦਾਲਾਂ ਹੇਠ ਰਕਬਾ 16.70 ਲੱਖ ਹੈਕਟੇਅਰ ਸੀ। ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 20.07 ਲੱਖ ਹੈਕਟੇਅਰ ਸੀ। ਮਹਾਰਾਸ਼ਟਰ ਵਿੱਚ ਇਹ ਸਾਲਾਨਾ ਆਧਾਰ 'ਤੇ 18.89 ਲੱਖ ਹੈਕਟੇਅਰ ਤੋਂ ਘਟ ਕੇ 16.15 ਲੱਖ ਹੈਕਟੇਅਰ ਰਹਿ ਗਿਆ। ਹਾਲਾਂਕਿ ਮੌਜੂਦਾ ਸਾਉਣੀ ਸੀਜ਼ਨ 'ਚ ਹੁਣ ਤੱਕ ਰਾਜਸਥਾਨ 'ਚ ਦਾਲਾਂ ਹੇਠ ਰਕਬਾ ਵਧ ਕੇ 35.30 ਲੱਖ ਹੈਕਟੇਅਰ ਹੋ ਗਿਆ ਹੈ, ਜਦੋਂ ਕਿ ਇਕ ਸਾਲ ਪਹਿਲਾਂ ਇਹ ਰਕਬਾ 33.99 ਲੱਖ ਹੈਕਟੇਅਰ ਸੀ। ਇਸ ਨਾਲ ਦੂਜੇ ਪ੍ਰਮੁੱਖ ਉਤਪਾਦਕ ਰਾਜਾਂ ਵਿੱਚ ਕੁਝ ਹੱਦ ਤੱਕ ਕਮੀ ਦੀ ਭਰਪਾਈ ਹੋ ਸਕਦੀ ਹੈ। 

ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ

11 ਫ਼ੀਸਦੀ ਘਟ ਹੋਈ ਮਾਨਸੂਨ ਦੀ ਬਰਸਾਤ
ਅੰਕੜਿਆਂ ਅਨੁਸਾਰ ਚਾਲੂ ਸਾਉਣੀ ਦੇ ਸੀਜ਼ਨ 'ਚ 8 ਸਤੰਬਰ ਤੱਕ ਤੁੜ ਹੇਠ ਰਕਬਾ ਘਟ ਕੇ 42.92 ਲੱਖ ਹੈਕਟੇਅਰ ਰਹਿ ਗਿਆ, ਜੋ ਇਕ ਸਾਲ ਪਹਿਲਾਂ ਇਸੇ ਮਿਆਦ 'ਚ 45.61 ਲੱਖ ਹੈਕਟੇਅਰ ਸੀ। ਉੜਦ ਦੀ ਦਾਲ ਦਾ ਹੇਠਲਾ ਰਕਬਾ ਵੀ ਘਟ ਕੇ 31.89 ਲੱਖ ਹੈਕਟੇਅਰ ਰਹਿ ਗਿਆ ਹੈ, ਜੋ ਇਕ ਸਾਲ ਪਹਿਲਾਂ ਇਸੇ ਸਮੇਂ ਦੌਰਾਨ 37.08 ਲੱਖ ਹੈਕਟੇਅਰ ਦੇ ਕਰੀਬ ਸੀ। ਬਿਜਾਈ ਸਮੇਂ ਮੀਂਹ ਨਾ ਪੈਣ ਕਾਰਨ ਦਾਲਾਂ ਹੇਠਲਾ ਰਕਬਾ ਘੱਟ ਰਿਹਾ। ਮੌਸਮ ਵਿਭਾਗ ਦੇ ਮੁਤਾਬਕ 1 ਜੂਨ ਤੋਂ 6 ਸਤੰਬਰ ਦਰਮਿਆਨ ਦੇਸ਼ ਵਿੱਚ ਮਾਨਸੂਨ ਦੀ ਬਰਸਾਤ ਕਰੀਬ 11 ਫ਼ੀਸਦੀ ਘਟ ਹੋਈ ਹੈ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਖੰਡ ਦੀਆਂ ਕੀਮਤਾਂ 'ਚ ਹੋਇਆ ਵਾਧਾ, 6 ਸਾਲਾਂ ਦੇ ਉੱਚੇ ਪੱਧਰ 'ਤੇ ਪੁੱਜੇ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur