ਗੰਢੇ-ਟਮਾਟਰ ਦੀਆਂ ਵਧੀਆਂ ਕੀਮਤਾਂ ਤੋਂ ਜਨਤਾ ਪਰੇਸ਼ਾਨ, ਜਾਣੋ ਕਦੋਂ ਘੱਟ ਹੋਣਗੇ ਭਾਅ

10/20/2021 3:45:50 PM

ਨਵੀਂ ਦਿੱਲੀ - ਟਮਾਟਰ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਲੋਕ ਪਰੇਸ਼ਾਨ ਹੋ ਰਹੇ ਹਨ। ਪਿਆਜ਼ ਅਤੇ ਟਮਾਟਰ ਵਰਗੀਆਂ ਮੁੱਖ ਸਬਜ਼ੀਆਂ ਦੀਆਂ ਕੀਮਤਾਂ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਵਿੱਚ ਉੱਚੀਆਂ ਰਹਿਣ ਦੀ ਉਮੀਦ ਹੈ। ਟਮਾਟਰ ਲਗਾਤਾਰ 100 ਰੁਪਏ ਪ੍ਰਤੀ ਕਿਲੋ ਦੀ ਕੀਮਤ ਹੋਣ ਵੱਲ ਵਧ ਰਿਹਾ ਹੈ। ਟਮਾਟਰ ਦੇ ਮਹਿੰਗੇ ਹੋਣ ਦਾ ਕਾਰਨ ਬੀਜਾਈ ਵਾਲੇ ਖੇਤਰਾਂ ਵਿੱਚ ਭਾਰੀ ਮੀਂਹ ਕਾਰਨ ਫਸਲਾਂ ਨੂੰ ਹੋਇਆ ਨੁਕਸਾਨ ਦੱਸਿਆ ਜਾ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਦੀਵਾਲੀ ਤੱਕ ਟਮਾਟਰ ਦੀ ਮਹਿੰਗਾਈ ਤੋਂ ਰਾਹਤ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ। ਹਾਲਾਂਕਿ ਦੀਵਾਲੀ ਤੋਂ ਬਾਅਦ ਟਮਾਟਰ ਦੀਆਂ ਕੀਮਤਾਂ ਆਮ ਵਾਂਗ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਵਿਸ਼ਵ ਪੱਧਰ 'ਤੇ ਖਾਦਾਂ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ, ਸਟਾਕ ਨਾ ਹੋਣ ਕਾਰਨ ਪਰੇਸ਼ਾਨ ਹੋਏ ਕਿਸਾਨ

ਕਿਸਾਨਾਂ ਨੂੰ ਵੀ ਕਰਨਾ ਪੈ ਰਿਹਾ ਹੈ ਮੁਸ਼ਕਲਾਂ ਦਾ ਸਾਹਮਣਾ

ਮਹਿੰਗੇ ਟਮਾਟਰ ਕਾਰਨ ਨਾ ਸਿਰਫ਼ ਖਪਤਕਾਰ ਪਰੇਸ਼ਾਨ ਹਨ ਸਗੋਂ ਕਿਸਾਨ ਲਈ ਵੀ ਮੁਸੀਬਤ ਵਧੀ ਹੈ। ਵੱਡੀ ਮਾਤਰਾ ਵਿੱਚ ਫਸਲ ਦੇ ਖਰਾਬ ਹੋਣ ਕਾਰਨ ਉੱਚੀਆਂ ਕੀਮਤਾਂ ਦੇ ਬਾਵਜੂਦ ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ। ਦਿੱਲੀ ਮੰਡੀਆਂ ਵਿੱਚ ਟਮਾਟਰ 35 ਤੋਂ 55 ਰੁਪਏ, ਮਹਾਰਾਸ਼ਟਰ ਮੰਡੀਆਂ ਵਿੱਚ 15 ਤੋਂ 60 ਰੁਪਏ, ਮੱਧ ਪ੍ਰਦੇਸ਼ ਮੰਡੀਆਂ ਵਿੱਚ 16 ਤੋਂ 48 ਰੁਪਏ, ਰਾਜਸਥਾਨ ਮੰਡੀਆਂ ਵਿੱਚ 15 ਤੋਂ 40 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਦੇਸ਼ ਭਰ ਦੇ ਪ੍ਰਚੂਨ ਬਾਜ਼ਾਰਾਂ ਵਿੱਚ ਟਮਾਟਰ 50 ਤੋਂ 80 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ।

ਇਹ ਵੀ ਪੜ੍ਹੋ : ਪਟਾਕਾ ਇੰਡਸਟਰੀ 'ਤੇ ਸਮੇਂ ਦੀ ਡੂੰਘੀ ਮਾਰ, ਕਰੋੜਾਂ ਦਾ ਮਾਲ ਕਰ ਰਿਹੈ ਖ਼ਰੀਦਦਾਰਾਂ ਦੀ ਉਡੀਕ

ਇੰਡੀਅਨ ਵੈਜੀਟੇਬਲ ਗ੍ਰੋਵਰਸ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀਰਾਮ ਗਾਡਵੇ ਦਾ ਕਹਿਣਾ ਹੈ ਕਿ ਪਿਛਲੇ ਡੇਢ ਮਹੀਨੇ ਦੌਰਾਨ ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ ਆਦਿ ਸੂਬਿਆਂ ਦੇ ਟਮਾਟਰ ਉਗਾਉਣ ਵਾਲੇ ਖੇਤਰਾਂ ਵਿੱਚ ਮੀਂਹ ਕਾਰਨ ਟਮਾਟਰ ਦੀ ਫਸਲ ਨੂੰ ਨੁਕਸਾਨ ਹੋਇਆ ਹੈ। ਮਹਾਰਾਸ਼ਟਰ ਅਤੇ ਕਰਨਾਟਕ ਵਿੱਚ 70 ਤੋਂ 80 ਪ੍ਰਤੀਸ਼ਤ ਫਸਲ ਨੁਕਸਾਨੀ ਗਈ ਹੈ ਅਤੇ ਜੋ ਬਚਿਆ ਹੈ ਉਸਦੀ ਗੁਣਵੱਤਾ ਵੀ ਖਰਾਬ ਹੈ। ਫਸਲ ਖਰਾਬ ਹੋਣ ਦੇ ਕਾਰਨ, ਟਮਾਟਰ ਦੇ ਭਾਅ ਪੂਰੇ ਦੇਸ਼ ਵਿੱਚ ਵਧੇ ਹੋਏਦੇ ਹਨ, ਪਰ ਕਿਸਾਨਾਂ ਨੂੰ ਟਮਾਟਰ ਲਈ ਸਿਰਫ਼ 25-30 ਰੁਪਏ ਪ੍ਰਤੀ ਕਿਲੋ ਹੀ ਮਿਲ ਰਹੇ ਹਨ, ਜਦੋਂ ਕਿ ਖਪਤਕਾਰਾਂ ਨੂੰ 50 ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਭੁਗਤਾਨ ਕਰਨਾ ਪੈ ਰਿਹਾ ਹੈ। 70 ਤੋਂ 80 ਪ੍ਰਤੀਸ਼ਤ ਫਸਲ ਖ਼ਰਾਬ ਹੋਣ ਕਾਰਨ ਕਿਸਾਨਾਂ ਨੂੰ 25-30 ਰੁਪਏ ਕਿਲੋ ਕੀਮਤ ਚੁਕਾਉਣ ਦੇ ਬਦਲੇ ਵੀ ਕੁੱਲ ਫ਼ਸਲ ਦੀ ਲਾਗਤ ਦੇ ਮੁਕਾਬਲੇ ਨੁਕਾਸਨ ਸਹਿਣ ਕਰਨਾ ਪੈ ਰਿਹਾ ਹੈ।

ਮਹਿੰਗੇ ਡੀਜ਼ਲ ਕਾਰਨ ਵੀ ਵਧ ਰਹੀਆਂ ਹਨ ਕੀਮਤਾਂ

ਪਿਛਲੇ ਮਹੀਨੇ 15 ਤੋਂ 20 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਅੱਜਕੱਲ੍ਹ 30 ਤੋਂ 50 ਰੁਪਏ ਕਿਲੋ ਵਿਕ ਰਿਹਾ ਹੈ। ਫਸਲ ਦੇ ਨੁਕਸਾਨ ਦੇ ਨਾਲ -ਨਾਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਵੀ ਟਮਾਟਰ ਮਹਿੰਗੇ ਕਰ ਦਿੱਤੇ ਹਨ। ਕਿਉਂਕਿ ਮਹਾਰਾਸ਼ਟਰ, ਕਰਨਾਟਕ ਵਰਗੇ ਦੂਰ -ਦੁਰਾਡੇ ਦੇ ਰਾਜਾਂ ਤੋਂ ਦਿੱਲੀ ਵਿੱਚ ਟਮਾਟਰ ਦੀ ਸਪਲਾਈ ਹੁੰਦੀ ਹੈ। ਹੁਣ ਭਾੜੇ ਵਿੱਚ 10 ਤੋਂ 15 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਨ੍ਹੀਂ ਦਿਨੀਂ ਟਮਾਟਰ ਦੀਆਂ 25 ਤੋਂ 30 ਗੱਡੀਆਂ ਬਾਜ਼ਾਰ ਵਿੱਚ ਆ ਰਹੀਆਂ ਹਨ, ਜਦੋਂ ਕਿ ਮੰਗ ਨੂੰ ਪੂਰਾ ਕਰਨ ਲਈ 40 ਤੋਂ ਵੱਧ ਵਾਹਨਾਂ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ : ਮਹਿੰਗੇ ਆਲੂ-ਪਿਆਜ਼ ਅਤੇ ਟਮਾਟਰ ਤੋਂ ਮਿਲੇਗੀ ਰਾਹਤ, ਸਰਕਾਰ ਨੇ ਚੁੱਕਿਆ ਇਹ ਕਦਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur