ਐਟਲਸ ਸਾਈਕਲ ਫੈਕਟਰੀ ’ਚ ਉਤਪਾਦਨ ਬੰਦ, ਲੱਗਾ ਤਾਲਾ

06/04/2020 12:12:36 AM

ਗਾਜੀਆਬਾਦ  (ਇੰਟ) -ਸਾਡੇ ’ਚੋਂ ਕਈ ਲੋਕਾਂ ਨੂੰ ਬਚਪਣ ਤੋਂ ਲੈ ਕੇ ਵੱਡੇ ਹੋਣ ਤੱਕ ਸਾਈਕਲ ਦੇ ਨਾਂ ’ਤੇ ਇਕ ਹੀ ਬ੍ਰਾਂਡ ਪਤਾ ਹੁੰਦਾ ਸੀ। ਇਹ ਬ੍ਰਾਂਡ ਸੀ ਐਟਲਸ ਦਾ। ਐਟਲਸ ਨੇ ਹੀ ਦੇਸ਼ ’ਚ ਜਨ-ਜਨ ਤੱਕ ਸਾਈਕਲ ਪਹੁੰਚਾਈ ਪਰ ਹੁਣ ਐਟਲਸ ਸਾਈਕਲ ਬਣਾਉਣ ਵਾਲੀ ਕੰਪਨੀ ਆਰਥਿਕ ਸੰਕਟ ਨਾਲ ਜੂਝ ਰਹੀ ਹੈ। ਆਲਮ ਇਹ ਹੈ ਕਿ ‘ਵਿਸ਼ਵ ਸਾਈਕਲ ਦਿਵਸ’ ’ਤੇ ਜਿੱਥੇ ਲੋਕ ਸਾਈਕਲ ਚਲਾਉਣ ਨੂੰ ਪ੍ਰਮੋਟ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਇਸ ਕੰਪਨੀ ’ਚ ਤਾਲਾ ਲਾ ਦਿੱਤਾ ਗਿਆ ਹੈ। ਇੱਥੇ ਕੰਮ ਕਰਨ ਵਾਲੇ ਸੈਂਕੜੇ ਵਰਕਰਜ਼ ਸੜਕ ’ਤੇ ਆ ਗਏ ਹਨ।

ਐਟਲਸ ਨੇ ਉੱਤਰ ਪ੍ਰਦੇਸ਼ ’ਚ ਗਾਜੀਆਬਾਦ ਦਾ ਕਾਰਖਾਨਾ ਚਲਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਕੰਪਨੀ ਨੂੰ ਇੱਥੋਂ ਦੇ ਵਰਕਰਜ਼ ਨੂੰ ਇਕ ਨੋਟਿਸ ਦਿੱਤਾ ਗਿਆ ਹੈ। ਇਸ ਨੋਟਿਸ ’ਚ ਕਾਰਖਾਨੇ ਦੇ ਪ੍ਰਬੰਧਕ ਨੇ ਕਿਹਾ ਹੈ ਕਿ ਮਾਲਿਕਾਂ ਕੋਲ ਕਾਰਖਾਨਾ ਚਲਾਉਣ ਲਈ ਰਕਮ ਨਹੀਂ ਹੈ।

ਕਾਰਖਾਨਾ ਬੰਦ ਹੋਣ ਨਾਲ 700 ਲੋਕ ਹੋਣਗੇ ਪ੍ਰਭਾਵਿਤ
ਸਾਹਿਬਾਬਾਦ ਸਥਿਤ ਇਸ ਕਾਰਖਾਨੇ ਦੇ ਬੰਦ ਹੋਣ ਤੋਂ ਬਾਅਦ ਇੱਥੇ ਕੰਮ ਕਰਨ ਵਾਲੇ ਕਰਮਚਾਰੀਆਂ ’ਚ ਹੜਕੰਪ ਮੱਚ ਗਿਆ ਹੈ। ਇਕ ਕਰਮਚਾਰੀ ਨੇ ਦੱਸਿਆ ਕਿ ਕਾਰਖਾਨਾ ਬੰਦ ਹੋਣ ਨਾਲ ਲੱਗਭੱਗ 450 ਕਰਮਚਾਰੀ ਸਿੱਧੇ ਤੌਰ ’ਤੇ ਪ੍ਰਭਾਭਿਤ ਹੋਏ ਹਨ। ਉਥੇ ਹੀ ਅਸਥਾਈ ਤੌਰ ’ਤੇ ਪ੍ਰਭਾਵਿਤ ਲੋਕਾਂ ਨੂੰ ਮਿਲਾ ਲਈਏ ਤਾਂ ਫੈਕਟਰੀ ਬੰਦ ਹੋਣ ਨਾਲ 700 ਕਰਮਚਾਰੀਆਂ ’ਤੇ ਅਸਰ ਪਵੇਗਾ।

Karan Kumar

This news is Content Editor Karan Kumar