PF ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਮੱਸਿਆ ਦਾ ਮਹੀਨੇ ਦੀ 10 ਤਾਰੀਖ ਨੂੰ ਹੋਵੇਗਾ ਹੱਲ

08/21/2018 4:35:17 PM

ਨਵੀਂ ਦਿੱਲੀ — ਜੇਕਰ ਤੁਹਾਨੂੰ ਪ੍ਰੋਵੀਡੈਂਡ ਫੰਡ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਲਾਹੇਵੰਦ ਹੋ ਸਕਦੀ ਹੈ। ਹੁਣ ਕਰਮਚਾਰੀ ਭਵਿੱਖ ਨਿਧੀ ਸੰਗਠਨ(EPFO) ਦੇ ਫੀਲਡ ਕਰਮਚਾਰੀ ਹਰ ਮਹੀਨੇ ਦੀ 10 ਤਾਰੀਖ ਨੂੰ 'ਨਿਧੀ ਤੁਹਾਡੇ ਨੇੜੇ ਪ੍ਰੋਗਰਾਮ' ਆਯੋਜਿਤ ਕਰਕੇ ਮੈਬਰਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰੇਗੀ। ਅਜਿਹੀ ਸਥਿਤੀ 'ਚ ਤੁਸੀਂ ਸੰਬੰਧਿਤ EPFO ਦਫਤਰ ਜਾ ਕੇ ਆਪਣੀ ਸ਼ਿਕਾਇਤ ਜਾਂ ਸਮੱਸਿਆ ਦਾ ਹੱਲ ਕਰਵਾ ਸਕਦੇ ਹੋ।

ਨਹੀਂ ਜਾਣਾ ਪਵੇਗਾ EPFO ਦਫਤਰ

ਸੰਗਠਨ ਦੇ ਸੈਂਟਰਲ ਪੀ.ਐੱਫ. ਕਮਿਸ਼ਨਰ ਸੁਨੀਲ ਬਰਥਵਾਲ ਵਲੋਂ ਜਾਰੀ ਸਰਕੁਲਰ 'ਚ ਕਿਹਾ ਗਿਆ ਹੈ ਕਿ 'ਨਿਧੀ ਤੁਹਾਡੇ ਨੇੜੇ ਪ੍ਰੋਗਰਾਮ' ਹਰੇਕ ਫੀਲਡ ਦਫਤਰ 'ਚ ਹਰ ਮਹੀਨੇ ਦੀ 10 ਤਾਰੀਖ ਨੂੰ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ। ਜੇਕਰ ਮਹੀਨੇ ਦੀ 10 ਤਾਰੀਖ ਨੂੰ ਛੁੱਟੀ ਪੈਂਦੀ ਹੈ ਤਾਂ ਇਹ ਪ੍ਰੋਗਰਾਮ ਅਗਲੇ ਕਾਰਜ ਦਿਨ 'ਚ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਪ੍ਰੋਗਰਾਮ ਦਫਤਰ ਦੇ ਬਾਹਰ ਵੀ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ। ਅਜਿਹੇ ਸਥਾਨ 'ਤੇ ਜਿਥੇ EPFO ਮੈਂਬਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਦੇ ਨਾਲ ਹੀ EPFO ਪ੍ਰੋਗਰਾਮ ਨੂੰ ਦੂਰ-ਦੁਰਾਡੇ ਦੇ ਇਲਾਕਿਆਂ 'ਚ ਵੀ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਮੈਂਬਰਾਂ ਨੂੰ EPFO ਦਫਤਰ ਨਾ ਜਾਣਾ ਪਵੇ।

25 ਤਾਰੀਖ ਤੱਕ ਹੋਣਾ ਚਾਹੀਦਾ ਹੈ ਹੱਲ

ਸਰਕੂਲਰ 'ਚ ਕਿਹਾ ਗਿਆ ਹੈ ਕਿ ਜੇਕਰ ਪ੍ਰੋਗਰਾਮ ਦੌਰਾਨ ਮੈਂਬਰ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਮੈਂਬਰ ਦੀ ਅਰਜ਼ੀ ਨੂੰ ਬ੍ਰਾਂਚ ਅਫਸਰ ਨੂੰ ਮਾਰਕ ਕੀਤਾ ਜਾਣਾ ਚਾਹੀਦਾ ਹੈ ਅਤੇ ਇੰਚਾਰਜ ਅਫਸਰ ਨੂੰ ਨਿਸ਼ਚਤ ਕੀਤਾ ਜਾਣਾ ਚਾਹੀਦਾ ਹੈ ਕਿ ਮਹੀਨੇ ਦੀ 25 ਤਾਰੀਖ ਨੂੰ ਮੈਂਬਰ ਦੀ ਸ਼ਿਕਾਇਤ ਦਾ ਹੱਲ ਹੋਵੇ।