ਰੀਅਲ ਅਸਟੇਟ ਸੈਕਟਰ ’ਚ ਨਿੱਜੀ ਇਕਵਿਟੀ ਨਿਵੇਸ਼ 26 ਫੀਸਦੀ ਵਧਿਆ

06/26/2019 10:27:58 PM

ਨਵੀਂ ਦਿੱਲੀ— ਰੀਅਲ ਅਸਟੇਟ ਸੈਕਟਰ ’ਚ ਨਿੱਜੀ ਇਕਵਿਟੀ (ਪੀ. ਈ.) ਨਿਵੇਸ਼ ਇਸ ਸਾਲ ਦੀ ਪਹਿਲੀ ਛਿਮਾਹੀ ’ਚ 26 ਫੀਸਦੀ ਵਧ ਕੇ 3.9 ਅਰਬ ਡਾਲਰ (ਕਰੀਬ 27,767 ਕਰੋਡ਼ ਰੁਪਏ) ਰਿਹਾ। ਵਪਾਰਕ ਅਤੇ ਗੋਦਾਮ ਨਾਲ ਜੁੜੇ ਪ੍ਰਾਜੈਕਟਾਂ ’ਚ ਜ਼ਿਆਦਾ ਪੂੰਜੀ ਪ੍ਰਵਾਹ ਨਾਲ ਪੀ. ਈ. ਨਿਵੇਸ਼ ਵਧਿਅਾ ਹੈ। ਜਾਇਦਾਦ ਬਾਰੇ ’ਚ ਸਲਾਹ ਦੇਣ ਵਾਲੀ ਕੋਲੀਅਰਸ ਨੇ ਇਹ ਜਾਣਕਾਰੀ ਦਿੱਤੀ। ਇਸ ਸਾਲ ਪਹਿਲੇ 6 ਮਹੀਨਿਆਂ ’ਚ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਪੀ. ਈ. ਪ੍ਰਵਾਹ 28 ਫੀਸਦੀ ਵਧਿਆ।

ਕੋਲੀਅਰਸ ਇੰਟਰਨੈਸ਼ਨਲ ਨੇ ਇਕ ਰਿਪੋਰਟ ’ਚ ਕਿਹਾ,‘‘ਸਾਲ 2019 ਦੇ ਪਹਿਲੇ 6 ਮਹੀਨਿਆਂ ਦੌਰਾਨ ਰੀਅਲ ਅਸਟੇਟ ਸੈਕਟਰ ’ਚ ਨਿੱਜੀ ਇਕਵਿਟੀ ਨਿਵੇਸ਼ 26 ਫੀਸਦੀ ਵਧ ਕੇ 3.9 ਅਰਬ ਡਾਲਰ ਰਿਹਾ।’’ ਪੀ. ਈ. ਪ੍ਰਵਾਹ ’ਚ ਵਾਧਾ ਦੇਸ਼ ਦੇ ਪ੍ਰੀਮੀਅਮ ਦਫਤਰੀ ਸਥਾਨਾਂ, ਪ੍ਰਚੂਨ ਜਾਇਦਾਦ ਅਤੇ ਗੋਦਾਮ ਖੇਤਰ ’ਚ ਸੰਸਥਾਗਤ ਨਿਵੇਸ਼ਕਾਂ ਦਾ ਭਰੋਸਾ ਵਧਣ ਦਾ ਸੰਕੇਤ ਹੈ।

Inder Prajapati

This news is Content Editor Inder Prajapati