ਲਗਾਤਾਰ ਚੌਥੇ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ , ਜਾਣੋ ਅੱਜ ਦੇ ਭਾਅ

05/23/2019 11:49:14 AM

ਨਵੀਂ ਦਿੱਲੀ — ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਅਤੇ ਵੋਟਾਂ ਦੀ ਗਿਣਤੀ ਦੇ ਵਿਚਕਾਰ ਸਥਾਨਕ ਬਜ਼ਾਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦਾ ਸਿਲਸਿਲਾ ਜਾਰੀ ਹੈ। ਵੀਰਵਾਰ ਯਾਨੀ ਕਿ ਅੱਜ ਪੈਟਰੋਲ ਦੀ ਕੀਮਤ ਵਿਚ 8 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 9 ਤੋਂ 10 ਪੈਸੇ ਤੱਕ ਦਾ ਵਾਧਾ ਕੀਤਾ ਗਿਆ ਹੈ। 

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ

ਪੈਟਰੋਲ ਵਿਚ 8 ਪੈਸੇ ਦੇ ਵਾਧੇ ਤੋਂ ਬਾਅਦ ਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਚ ਪੈਟਰੋਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ ਇਸ ਤਰ੍ਹਾਂ ਹਨ।

ਸ਼ਹਿਰ                      ਪੈਟਰੋਲ ਦੀ ਕੀਮਤ                        ਡੀਜ਼ਲ ਦੀ ਕੀਮਤ 

ਦਿੱਲੀ                            71.25                                       66.29
ਕੋਲਕਾਤਾ                        73.32                                       68.05
ਮੁੰਬਈ                            76.86                                       69.46
ਚੇਨਈ                            73.95                                       70.07
ਗੁਜਰਾਤ                         68.57                                       69.23
ਹਰਿਆਣਾ                       71.59                                       65.59 
ਹਿਮਾਚਲ ਪ੍ਰਦੇਸ਼             70.16                                       64.32
J&K                            74.19                                       66.31

ਕੱਚੇ ਤੇਲ ਦੀਆਂ ਕੀਮਤਾਂ ਦਾ ਹਾਲ

ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਦਾ ਰੁਝਾਨ ਬਣਿਆ ਹੋਇਆ ਹੈ। ਵੀਰਵਾਰ ਸਵੇਰ ਦੇ ਸੈਸ਼ਨ ਵਿਚ ਬ੍ਰੇਂਟ ਕਰੂਡ ਆਇਲ 0.59 ਫੀਸਦੀ ਦੀ ਗਿਰਾਵਟ ਨਾਲ 70.57 ਡਾਲਰ ਪ੍ਰਤੀ ਬੈਰਲ ਅਤੇ 000 ਕਰੂਡ 0.59 ਫੀਸਦੀ ਦੀ ਗਿਰਾਵਟ ਨਾਲ 61.06 ਡਾਲਰ ਪ੍ਰਤੀ ਬੈਰਲ ਨਾਲ ਕਾਰੋਬਾਰ ਕਰ ਰਿਹਾ ਹੈ।