ਫਿਰ ਵਧੀ ਡੀਜ਼ਲ ਦੀ ਕੀਮਤ, ਪੈਟਰੋਲ ਦੇ ਭਾਅ 21ਵੇਂ ਦਿਨ ਵੀ ਰਹੇ ਸਥਿਰ

09/26/2021 10:48:09 AM

ਨਵੀਂ ਦਿੱਲੀ - ਪਿਛਲੇ ਹਫਤੇ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਜ਼ਬਰਦਸਤ ਤੇਜ਼ੀ ਦੇ ਕਾਰਨ ਐਤਵਾਰ ਨੂੰ ਘਰੇਲੂ ਬਾਜ਼ਾਰ ਵਿਚ ਡੀਜ਼ਲ ਦੀ ਕੀਮਤ ਵਿਚ ਇਕ ਦਿਨ ਬਾਅਦ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਜਦੋਂਕਿ ਪੈਟਰੋਲ ਦੀਆਂ ਕੀਮਤਾਂ 21 ਵੇਂ ਦਿਨ ਸਥਿਰ ਰੱਖੀਆਂ ਗਈਆਂ ਹਨ। ਇਸ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਡੀਜ਼ਲ 89.07 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਸ਼ੁੱਕਰਵਾਰ ਨੂੰ ਡੀਜ਼ਲ ਦੀ ਕੀਮਤ ਵਿੱਚ 20 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। 5 ਸਤੰਬਰ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ 15 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ।

ਦਿੱਲੀ ਦੇ ਇੰਡੀਅਨ ਆਇਲ ਦੇ ਪੰਪ 'ਤੇ ਅੱਜ ਪੈਟਰੋਲ 101.19 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਰਿਹਾ, ਜਦੋਂ ਕਿ ਡੀਜ਼ਲ ਵਧ ਕੇ 89.07 ਰੁਪਏ ਪ੍ਰਤੀ ਲੀਟਰ ਹੋ ਗਿਆ। ਤੇਲ ਮਾਰਕੇਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਦਿੱਲੀ ਵਿੱਚ ਪੈਟਰੋਲ 101.19 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.07 ਰੁਪਏ ਪ੍ਰਤੀ ਲੀਟਰ ਹੈ।

ਇਹ ਵੀ ਪੜ੍ਹੋ : ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ

ਯੂ.ਐਸ. ਦੇ ਤੇਲ ਭੰਡਾਰ ਤਿੰਨ ਸਾਲਾਂ ਦੇ ਹੇਠਲੇ ਪੱਧਰ 'ਤੇ ਆਉਣ ਅਤੇ ਕੁਦਰਤੀ ਗੈਸ ਉਤਪਾਦਨ ਵਿਚ ਕਮੀ ਦੇ ਕਾਰਨ ਪਿਛਲੇ ਹਫਤੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿਚ ਤੇਜ਼ੀ ਰਹੀ । ਇਸ ਤੋਂ ਬਾਅਦ ਬ੍ਰੇਟ ਕੱਚਾ ਵੀਕੈਂਡ 'ਤੇ ਕੱਲ੍ਹ 78.099 ਡਾਲਰ ਪ੍ਰਤੀ ਬੈਰਲ' ਤੇ ਪਹੁੰਚ ਗਿਆ। ਅਮਰੀਕੀ ਕਰੂਡ ਵਧ ਕੇ 73.98 ਡਾਲਰ ਪ੍ਰਤੀ ਬੈਰਲ ਉੱਤੇ ਰਿਹਾ। ਪੈਟਰੋਲ-ਡੀਜ਼ਲ ਦੇ ਮੁੱਲ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਉਸੇ ਆਧਾਰ 'ਤੇ ਹਰ ਰੋਜ਼ ਸਵੇਰੇ 6 ਵਜੇ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ। ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚਤ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲੀਟਰ ਰੁਪਿਆ ਵਿਚ ਇਸ ਤਰ੍ਹਾਂ ਹਨ।

ਇਹ ਵੀ ਪੜ੍ਹੋ : ਭਾਰਤ ਛੱਡਣ ਤੋਂ ਪਹਿਲਾਂ ਵਿਵਾਦਾਂ 'ਚ Ford, ਡੀਲਰਾਂ ਨੇ ਲਗਾਏ ਵੱਡੇ ਇਲਜ਼ਾਮ

ਸ਼ਹਿਰ ਦਾ ਨਾਮ               ਪੈਟਰੋਲ (ਰੁਪਏ/ਲੀਟਰ)                       (ਡੀਜ਼ਲ ਰੁਪਏ/ਲੀਟਰ)

ਜਲੰਧਰ                                   102.27                                      91.16

ਪਟਿਆਲਾ                               102.78                                       91.62

ਚੰਡੀਗੜ੍ਹ                                   97.40                                       88.81

ਅੰਮ੍ਰਿਤਸਰ                               103.01                                       91.84

ਲੁਧਿਆਣਾ                              102.95                                       91.77

ਫਗਵਾੜਾ                                102.37                                       91.25

ਦਿੱਲੀ                                     101.19                                       89.07

ਮੁੰਬਈ                                   107.26                                        96.68

ਚੇਨਈ                                     98.96                                       93.69

ਕੋਲਕਾਤਾ                              101.62                                        92.17

ਇਹ ਵੀ ਪੜ੍ਹੋ : ਚੀਨੀ ਅਧਿਕਾਰੀਆਂ ਦੇ ਸਥਾਨਕ ਸਰਕਾਰਾਂ ਨੂੰ ਨਿਰਦੇਸ਼, ਐਵਰਗ੍ਰਾਂਡੇ ਦੇ ਸੰਭਾਵਿਤ ਪਤਨ ਨਾਲ ਨਜਿੱਠਣ ਲਈ ਰਹੋ ਤਿਆਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur