Tesla Model 3 ਦੀ ਪਹਿਲੀ ਕਾਰ ਬਣ ਕੇ ਹੋਈ ਤਿਆਰ

07/09/2017 8:05:37 PM

ਜੰਲਧਰ—ਆਟੋ ਮਾਰਕੀਟ ਨੂੰ ਜਿਸ ਕਾਰ ਦਾ ਬਹੁਤ ਚਿਰ ਤੋਂ ਇੰਤਜ਼ਾਰ ਸੀ ਉਸ ਦਾ ਪਹਿਲਾਂ ਪ੍ਰੋਡਕਟ ਸਾਹਮਣੇ ਆ ਗਿਆ ਹੈ। ਅਮਰੀਕੀ ਕੰਪਨੀ ਟੇਸਲਾ ਨੇ ਮਾਡਲ 3 ਦਾ ਪਹਿਲਾਂ Product ਦੁਨੀਆ ਦੇ ਸਾਹਮਣੇ ਰੱਖ ਦਿੱਤਾ ਹੈ। ਇਹ ਕਾਰ ਜਿਨ੍ਹਾਂ ਦੇਸ਼ਾਂ ਵਿਚ ਵੇਚੀ ਜਾਵੇਗੀ, ਉਨ੍ਹਾਂ ਚੋਂ ਭਾਰਤ ਦਾ ਵੀ ਨਾਮ ਹੈ। ਕੰਪਨੀ ਦੇ ਸੀ.ਈ.ਓ ਏਲਨ ਮਸਕ ਨੇ ਇਸ ਕਾਰ ਦੀ ਤਸਵੀਰ ਟਵਿਟ ਕਰ ਇਸ ਦੀ ਜਾਣਕਾਰੀ ਦਿੱਤੀ। ਇਹ ਕੰਪਨੀ ਦੀ ਪਹਿਲੀ ਇਸ ਤਰ੍ਹਾਂ ਦੀ ਇਲੈਕਟ੍ਰਾਨਿਕ ਕਾਰ ਹੈ, ਜਿਸ ਦਾ ਵੱਡੇ ਪੈਮਾਨੇ 'ਤੇ ਉਤਪਾਦਨ ਹੋਵੇਗਾ। ਮਸਕ ਨੇ ਕਾਰ ਦੀ ਤਸਵੀਰ ਨਾਲ ਟਵਿਟ ਕਰਕੇ ਕਿਹਾ ਕਿ ਮਾਡਲ 3 ਦਾ ਉਤਪਾਦਨ 1 ਯੂਨਿਟ ਹੁਣ ਤਿਆਰ ਹੋ ਚੁੱਕਿਆ ਹੈ ਅਤੇ ਫਾਈਨਲ ਚੈਕਆਓਟ 'ਤੇ ਭੇਜਿਆ ਜਾ ਰਿਹਾ ਹੈ। ਟੇਸਲਾ ਨੇ ਕਿਹਾ ਕਿ ਮਾਡਲ 3 ਐੱਸ ਦੀ ਕਰੀਬ 30 ਕਾਰਾਂ 28 ਜੁਲਾਈ ਤੱਕ ਗਾਹਕਾਂ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ। ਸਤੰਬਰ 'ਚ 15,000 ਕਾਰਾਂ ਬਣਾਈਆਂ ਜਾਣਗੀਆਂ ਅਤੇ ਸਤੰਬਰ ਤੱਕ ਹਰ ਮਹੀਨੇ 20 ਹਜ਼ਾਰ ਕਾਰਾਂ ਬਣਾਈਆਂ ਜਾਣਗੀਆਂ। ਟੇਸਲਾ ਨੇ ਪਿਛਲੇ ਸਾਲ ਮਾਰਚ 'ਚ ਇਸ ਮਾਡਲ ਤੋਂ ਪਰਦਾ ਚੁੱਕਿਆ ਸੀ ਅਤੇ ਉਸ ਵੇਲੇ ਤੋਂ ਇਸ ਦੀ ਬੂਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਕ ਹਫਤੇ ਦੇ ਅੰਦਰ ਕੰਪਨੀ ਨੂੰ 14 ਅਰਬ ਡਾਲਰ ਦੇ ਆਡਰ ਮਿਲ ਗਏ ਸਨ। ਉਦੋਂ ਤੋਂ ਕੰਪਨੀ ਨੂੰ ਕਰੀਬ 4 ਲੱਖ ਆਡਰ ਮਿਲ ਚੁੱਕੇ ਹਨ।