ਭਾਰਤ ''ਚ ਘਟੀ ਮਹਿੰਗੇ ਸਮਾਰਟਫੋਨ ਦੀ ਮੰਗ, 32 ਫੀਸਦੀ ਤੱਕ ਘੱਟ ਹੋਈ ਵਿਕਰੀ

08/04/2020 6:39:55 PM

ਗੈਜੇਟ ਡੈਸਕ—ਭਾਰਤ 'ਚ ਕੋਰੋਨਾ ਫੈਲਣ ਦੀ ਸ਼ੁਰੂਆਤ ਤੋਂ ਹੀ ਅਨੁਮਾਨ ਸੀ ਕਿ ਇਸ ਦਾ ਅਸਰ ਨੌਕਰੀ ਅਤੇ ਮੋਬਾਇਲ ਦੇ ਖੇਤਰ 'ਚ ਸਭ ਤੋਂ ਜ਼ਿਆਦਾ ਪਵੇਗਾ ਅਤੇ ਅਨੁਮਾਨ ਮੁਤਾਬਕ ਕੁਝ ਅਜਿਹਾ ਹੀ ਹੋ ਰਿਹਾ ਹੈ। ਭਾਰਤ 'ਚ ਪ੍ਰੀਮੀਅਮ ਸਮਾਰਟਫੋਨ (30 ਹਜ਼ਾਰ ਦੀ ਰੇਂਜ ਅਤੇ ਇਸ ਤੋਂ ਜ਼ਿਆਦਾ) ਦੀ ਵਿਕਰੀ 32 ਫੀਸਦੀ ਤੱਕ ਘੱਟ ਹੋ ਗਈ ਹੈ। ਇਸ ਦੀ ਜਾਣਕਾਰੀ ਜੂਨ ਤਿਮਾਹੀ ਦੀ ਰਿਪੋਰਟ 'ਚ ਸਾਹਮਣੇ ਆਈ ਹੈ।

ਰਿਸਰਚ ਫਰਮ ਕਾਊਂਟਰਪੁਆਇੰਟ ਨੇ ਆਪਣੀ ਰਿਪੋਰਟ 'ਚ ਇਸ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਦੇਸ਼ 'ਚ 40 ਦਿਨਾਂ ਦੇ ਲਾਕਡਾਊਨ ਕਾਰਣ ਅਪ੍ਰੈਲ ਮਹੀਨੇ 'ਚ ਇਕ ਵੀ ਸਮਾਰਟਫੋਨ ਦੀ ਵਿਕਰੀ ਨਹੀਂ ਹੋਈ ਹੈ, ਹਾਲਾਂਕਿ ਲਾਕਡਾਊਨ ਅਤੇ ਇਨਫੈਕਸ਼ਨ ਦਾ ਅਸਰ ਪ੍ਰੀਮੀਅਮ ਸੈਗਮੈਂਟ 'ਤੇ ਬਹੁਤ ਘੱਟ ਪਿਆ ਹੈ। ਸਮਾਰਟਫੋਨ ਦੀ ਕੁਲ ਵਿਕਰੀ 'ਚ ਪ੍ਰੀਮੀਅਮ ਸਮਾਰਟਫੋਨ ਦੀ ਹਿੱਸੇਦਾਰੀ ਚਾਰ ਫੀਸਦੀ ਹੈ। ਵਨਪਲੱਸ ਦੇ ਨਵੇਂ ਸਮਾਰਟਫੋਨ Oneplus 8 ਸੀਰੀਜ਼ 5ਜੀ ਵੇਰੀਐਂਟ ਦੀ ਵਿਕਰੀ ਠੀਕ-ਠਾਕ ਹੋਈ ਹੈ। ਇਸ ਦੌਰਾਨ ਇਹ ਵੀ ਦੇਖਣ ਨੂੰ ਮਿਲਿਆ ਕਿ ਮੋਬਾਇਲ ਕੰਪਨੀਆਂ ਮੁਨਾਫੇ ਲਈ ਅਲਟਰਾ ਪ੍ਰੀਮੀਅਮ ਸੈਗਮੈਂਟ 'ਤੇ ਫੋਕਸ ਕਰ ਰਹੀਆਂ ਹਨ।

ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਅਲਟਰਾ ਪ੍ਰੀਮੀਅਮ ਸੈਗਮੈਂਟ 'ਚ 5ਜੀ ਇਕ ਵੱਡਾ ਰੋਲ ਮਾਡਲ ਸਾਬਤ ਹੋਵੇਗਾ। ਸੈਮਸੰਗ ਅਤੇ ਐਪਲ ਅਲਟਰਾ ਪ੍ਰੀਮੀਅਮ 5ਜੀ ਸਮਾਰਟਫੋਨ 'ਤੇ ਕੰਮ ਕਰ ਰਹੀਆਂ ਹਨ ਅਤੇ ਇਨ੍ਹਾਂ ਦੀ ਲਾਂਚਿੰਗ ਜਲਦ ਹੋਵੇਗੀ। ਪ੍ਰੀਮੀਅਮ ਸਮਾਰਟਫੋਨ ਸੈਗਮੈਂਟ 'ਚ ਵਨਪਲੱਸ ਪਹਿਲੇ ਸਥਾਨ 'ਤੇ ਹੈ। ਵਨਪਲੱਸ ਦਾ ਮਾਰਕੀਟ ਸ਼ੇਅਰ 29 ਫੀਸਦੀ ਹੈ। ਐਪਲ ਇਸ ਸੂਚੀ 'ਚ ਤੀਸਰੇ ਨੰਬਰ 'ਤੇ ਹੈ।

ਭਾਰਤੀ ਪ੍ਰੀਮੀਅਮ ਸਮਾਰਟਫੋਨ ਦਾ ਮਾਰਕੀਟ ਵੱਡਾ ਹੀ ਦਿਲਚਸਪ ਹੋਣ ਵਾਲਾ ਹੈ ਕਿਉਂਕਿ ਸ਼ਾਓਮੀ, ਓਪੋ ਅਤੇ ਵੀਵੋ ਵਰਗੀਆਂ ਮਿਡਰੇਂਜ ਕੰਪਨੀਆਂ ਵੀ ਹੁਣ ਪ੍ਰੀਮੀਅਮ ਸਮਾਰਟਫੋਨ ਬਾਜ਼ਾਰ 'ਚ ਐਂਟਰੀ ਕਰ ਰਹੀਆਂ ਹਨ ਜਿਸ ਦਾ ਖਮਿਆਜ਼ਾ ਵਨਪਲੱਸ, ਸੈਸਮੰਗ ਅਤੇ ਐਪਲ ਵਰਗੀਆਂ ਕੰਪਨੀਆਂ ਨੂੰ ਭੁਗਤਨਾ ਪੈ ਸਕਦਾ ਹੈ।

Karan Kumar

This news is Content Editor Karan Kumar