ਪ੍ਰਮੋਦ ਚੰਦਰ ਮੋਦੀ ਨੇ ਸੰਭਾਲਿਆ ਨਵੇਂ CBDT ਚੇਅਰਮੈਨ ਦਾ ਅਹੁਦਾ

02/16/2019 12:48:02 AM

ਨਵੀਂ ਦਿੱਲੀ— ਭਾਰਤੀ ਵਿੱਤ ਸੇਵਾ ਦੇ ਉੱਚ ਅਧਿਕਾਰੀ ਪ੍ਰਮੋਦ ਚੰਦਰ ਮੋਦੀ ਨੇ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ. ਬੀ. ਡੀ. ਟੀ.) ਦੇ ਨਵੇਂ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਸੀ. ਬੀ. ਡੀ. ਟੀ. ਆਮਦਨ ਕਰ ਮਾਮਲਿਆਂ ਵਿਚ ਫ਼ੈਸਲਾ ਲੈਣ ਵਾਲਾ ਸਿਖਰਲਾ ਅਦਾਰਾ ਹੈ। ਮੋਦੀ ਆਮਦਨ ਕਰ ਕੇਡਰ ਦੇ 1982 ਬੈਚ ਦੇ ਵਿੱਤ ਸੇਵਾ ਅਧਿਕਾਰੀ ਹਨ। ਉਨ੍ਹਾਂ ਨੂੰ ਸੁਸ਼ੀਲ ਚੰਦਰਾ ਦੇ ਸਥਾਨ 'ਤੇ ਨਿਯੁਕਤ ਕੀਤਾ ਗਿਆ ਹੈ।