ਲਗਾਤਾਰ ਤੀਜੇ ਦਿਨ ਡਿੱਗੇ PNB ਦੇ ਸ਼ੇਅਰ, ਨਿਵੇਸ਼ਕਾਂ ਨੂੰ 9200 ਕਰੋੜ ਦਾ ਨੁਕਸਾਨ

02/16/2018 1:40:46 PM

ਨਵੀਂ ਦਿੱਲੀ—ਨੀਰਵ ਮੋਦੀ ਧੋਖਾਧੜੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ) ਦੇ ਸ਼ੇਅਰ 'ਚ ਅੱਜ ਲਗਾਤਾਰ ਤੀਜੇ ਦਿਨ ਗਿਰਾਵਟ ਦਾ ਰੁੱਖ ਦੇਖਿਆ ਗਿਆ। ਵਰਣਨਯੋਗ ਹੈ ਕਿ ਹਾਲ ਹੀ 'ਚ ਪੰਜਾਬ ਨੈਸ਼ਨਲ ਬੈਂਕ 'ਚ 11,400 ਕਰੋੜ ਰੁਪਏ ਦੀ ਧੋਖਾਧੜੀ ਦਾ ਖੁਲਾਸਾ ਹੋਇਆ ਹੈ। ਸ਼ੁਰੂਆਤੀ ਕਾਰੋਬਾਰ 'ਚ ਪੀ.ਐੱਨ.ਬੀ. ਦਾ ਸ਼ੇਅਰ ਅੱਜ ਬੀ.ਐੱਸ.ਈ. ਅਤੇ ਐੱਨ.ਐੱਸ.ਈ. 'ਤੇ ਲਗਾਤਾਰ ਤੀਜੇ ਦਿਨ ਡਿੱਗ ਗਿਆ। ਬੀ.ਐੱਸ.ਈ. 'ਤੇ ਇਹ 3.27 ਫੀਸਦੀ ਡਿੱਗ ਕੇ 124.15 ਰੁਪਏ ਪ੍ਰਤੀ ਸ਼ੇਅਰ ਰਿਹਾ। ਇਸ ਤਰ੍ਹਾਂ ਐੱਨ.ਐੱਸ.ਈ. 'ਤੇ ਇਹ 123.40 ਰੁਪਏ ਪ੍ਰਤੀ ਸ਼ੇਅਰ 'ਤੇ ਪਹੁੰਚ ਗਿਆ। ਇਹ ਇਸ ਦਾ ਪਿਛਲੇ 52 ਹਫਤਿਆਂ ਦਾ ਸਭ ਤੋਂ ਘੱਟ ਪੱਧਰ ਹੈ। 
3 ਦਿਨ 'ਚ ਪੀ.ਐੱਨ.ਬੀ. 'ਚ ਨਿਵੇਸ਼ਕਾਂ ਦੇ ਡੁੱਬੇ 9200 ਕਰੋੜ
ਪੀ.ਐੱਨ.ਬੀ. ਦੇ ਸ਼ੇਅਰਸ ਤਿੰਨ ਦਿਨਾਂ 'ਚ 23.60 ਫੀਸਦੀ ਤੱਕ ਟੁੱਟ ਗਏ। ਇਸ ਨਾਲ ਨਿਵੇਸ਼ਕਾਂ ਨੂੰ ਕਰੀਬ 9246.19 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 12 ਫਰਵਰੀ ਨੂੰ ਪੀ.ਐੱਨ.ਬੀ. ਦਾ ਮਾਰਕਿਟ ਕੈਟ 39178.17 ਕਰੋੜ ਰੁਪਏ ਸੀ। ਉਧਰ 14 ਫਰਵਰੀ ਨੂੰ ਪੀ.ਐੱਨ.ਬੀ ਦਾ ਮਾਰਕਿਟ ਕੈਪ 35336.70 ਕਰੋੜ ਰੁਪਏ, 15 ਫਰਵਰੀ ਨੂੰ 31107.44 ਕਰੋੜ ਅਤੇ 16 ਫਰਵਰੀ-29931.98 ਕਰੋੜ ਰੁਪਏ ਘੱਟ ਗਿਆ। 

ਗੀਤਾਂਜਲੀ ਜੇਮਸ ਨੂੰ ਹੋਇਆ 300 ਕਰੋੜ ਦਾ ਨੁਕਸਾਨ
ਗੀਤਾਂਜਲੀ ਜੇਮਸ ਲਿਮਟਿਡ ਦਾ ਸਟਾਕ ਤਿੰਨ ਦਿਨਾਂ 'ਚ 40 ਫੀਸਦੀ ਤੋਂ ਜ਼ਿਆਦਾ ਟੁੱਟਿਆ ਹੈ। ਸਟਾਕਸ 'ਚ ਗਿਰਾਵਟ ਨਾਲ ਤਿੰਨ ਦਿਨਾਂ 'ਚ ਨਿਵੇਸ਼ਕਾਂ ਦੇ 300 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 12 ਫਰਵਰੀ ਨੂੰ ਕੰਪਨੀ ਦਾ ਮਾਰਕਿਟ ਕੈਪ 745.49 ਕਰੋੜ ਰੁਪਏ ਸੀ। ਇਸ ਕੰਪਨੀ ਦੇ ਮਾਲਕ ਮੇਹੁਲ ਚੌਕਸੀ ਦਾ ਵੀ ਨਾਂ ਧੋਖਾਧੜੀ ਮਾਮਲੇ 'ਚ ਆ ਰਿਹਾ ਹੈ। ਫਿਲਹਾਲ ਉਹ ਦੇਸ਼ ਤੋਂ ਬਾਹਰ ਹੈ।