PNB ਹੀ ਨਹੀਂ ਇਨ੍ਹਾਂ ਬੈਂਕਾਂ ਨੂੰ ਵੀ ਚੂਨਾ ਲਗਾ ਚੁੱਕਾ ਹੈ ਨੀਰਵ ਮੋਦੀ

03/20/2019 10:26:41 PM

ਨਵੀਂ ਦਿੱਲੀ— ਨੀਰਵ ਮੋਦੀ ਅਤੇ ਉਸ ਦੇ ਮਾਮੇ ਮੇਹੁਲ ਚੋਕਸੀ ਨੇ ਸਿਰਫ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ) 'ਚ ਹੀ ਨਹੀਂ ਜਦਕਿ ਦੇਸ਼ ਦੀਆਂ 17 ਹੋਰ ਬੈਂਕਾਂ 'ਚ ਘੋਟਾਲਾ ਕੀਤਾ ਸੀ। 2011 ਤੋਂ 2017 ਦੇ ਵਿਚਾਲੇ ਇਨ੍ਹਾਂ ਬੈਂਕਾਂ ਨੇ ਨੀਰਵ ਮੋਦੀ ਅਤੇ ਉਸ ਦੀ ਕੰਪਨੀ ਨੂੰ ਲੋਨ ਲੈਣ ਲਈ ਲਗਭਗ 150 ਲੇਟਰ ਆਫ ਅੰਡਰਟੇਕਿੰਗ ਜਾਰੀ ਕੀਤੇ ਸਨ।
ਇਨ੍ਹਾਂ ਬੈਂਕਾਂ ਨੇ ਦਿੱਤਾ ਇਨਾਂ ਰੁਪਏ ਲੋਨ
ਸੇਂਟ੍ਰਲ ਬੈਂਕ ਆਫ ਇੰਡੀਆ (192 ਕਰੋੜ) ਦੇਨਾ ਬੈਂਕ (153.25 ਕਰੋੜ), ਵਿਜਯਾ ਬੈਂਕ, (150.15 ਕਰੋੜ), ਬੈਂਕ ਆਫ ਇੰਡੀਆ (127 ਕਰੋੜ), ਸਿੰਡਿਕੇਟ ਬੈਂਕ (125 ਕਰੋੜ), ਓਰੀਐਟਲ ਬੈਂਕ ਆਫ ਕਾਮਰਸ (120 ਕਰੋੜ), ਯੂਨੀਅਨ ਬੈਂਕ ਆਫ ਇੰਡੀਆ (110 ਕਰੋੜ) ਅਤੇ ਇਲਾਹਾਬਾਦ ਬੈਂਕ. ਆਈ.ਡੀ.ਬੀ.ਆਈ. ਬੈਂਕ 100 ਕਰੋੜ ਹੋਰ ਸ਼ਾਮਲ ਹਨ।
ਜੂਨ 2015 ਤੱਕ ਦਿੱਤਾ 1980 ਕਰੋੜ ਦਾ ਲੋਨ
ਇਨ੍ਹਾਂ ਬੈਂਕਾਂ ਨੇ ਇਕ ਕੰਸ਼ੋਸ਼ੀਰਅਮ ਅਤੇ ਵਿਅਕਤੀਗਤ ਤੌਰ 'ਤੇ ਨੀਰਵ ਮੋਦੀ ਫਾਇਰਸਟਾਰ ਇੰਟਰਨੈਸ਼ਨਲ ਨੂੰ ਜੂਨ 2015 ਤੱਕ ਲਗਭਗ 1980 ਕਰੋੜ ਰੁਪਏ ਦਾ ਲੋਨ ਦਿੱਤਾ ਸੀ। ਇਸ ਤੋਂ ਇਲਾਵਾ ਬੈਂਕਾਂ ਨੇ 500 ਕਰੋੜ ਰੁਪਏ ਦਾ ਹੋਰ ਲੋਨ ਦਿੱਤਾ ਸੀ। ਇਸ 'ਚ ਸਿਰਫ 90 ਕਰੋੜ ਕੰਪਨੀ ਨੇ ਬੈਂਕ ਨੂੰ ਚੁੱਕਾ ਦਿੱਤਾ ਹੈ।
ਨੀਰਵ ਮੋਦੀ ਨੂੰ ਮਿਲੇ 150 ਐੱਲ.ਓ.ਯੂ
ਨੀਰਵ ਮੋਦੀ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ 2011 ਤੋਂ 2017 ਦੇ ਵਿਚਾਲੇ 150 ਐੱਸ.ਓ.ਯੂ. ਜਾਰੀ ਕੀਤੇ ਗਏ। ਇਸ ਦੀ ਮਦਦ ਨਾਲ ਉਸ ਨੇ 11 ਹਜ਼ਾਰ ਕਰੋੜ ਰੁਪਏ ਕਈ ਬੈਂਕਾਂ ਦੀ ਵਿਦੇਸ਼ 'ਚ ਸਥਿਤ ਸ਼ਾਖਾਵਾਂ ਤੋਂ ਕੱਢੇ ਸਨ