PNB ਹਾਊਸਿੰਗ ਫਾਈਨਾਂਸ ਨੂੰ ਰਾਸ਼ਟਰੀ ਅਾਵਾਸ ਬੈਂਕ ਤੋਂ ਮਿਲੇ 3,500 ਕਰੋਡ਼ ਰੁਪਏ

11/13/2018 1:50:37 AM

ਨਵੀਂ ਦਿੱਲੀ-ਪੀ. ਐੱਨ. ਬੀ.  ਹਾਊਸਿੰਗ ਫਾਈਨਾਂਸ ਨੇ  ਕਿਹਾ ਕਿ ਉਸ ਨੂੰ ਅਕਤੂਬਰ ਮਹੀਨੇ ’ਚ ਰਾਸ਼ਟਰੀ ਅਾਵਾਸ ਬੈਂਕ ਤੋਂ 3,500 ਕਰੋਡ਼ ਰੁਪਏ   ਦੇ ਕਰਜ਼ੇ ਦੀ ਮਨਜ਼ੂਰੀ ਮਿਲੀ।  ਪੀ. ਐੱਨ. ਬੀ.  ਹਾਊਸਿੰਗ ਨੇ ਸ਼ੇਅਰ  ਬਾਜ਼ਾਰ ਨੂੰ ਦੱਸਿਆ, ‘ਇਸ ਰਾਸ਼ੀ ਦਾ ਇਸਤੇਮਾਲ ਰਾਸ਼ਟਰੀ ਅਾਵਾਸ ਬੈਂਕ ਦੀ ਰੀਪੇਮੈਂਟ ਸਕੀਮ ਦੇ ਪ੍ਰਬੰਧਾਂ ਤਹਿਤ ਵੱਖ-ਵੱਖ ਖੇਤਰਾਂ ਦੀ ਵਿੱਤੀ ਸਹਾਇਤਾ ਲਈ ਕੀਤਾ  ਜਾਵੇਗਾ।  ਪੀ. ਐੱਨ. ਬੀ.  ਹਾਊਸਿੰਗ ਫਾਈਨਾਂਸ  ਦੇ ਪ੍ਰਬੰਧ ਨਿਰਦੇਸ਼ਕ ਸੰਜੈ ਗੁਪਤਾ  ਨੇ ਕਿਹਾ ਕਿ 3,500 ਕਰੋਡ਼ ਰੁਪਏ  ਦੀ ਤਾਜ਼ਾ ਵੰਡ ਨਾਲ ਕੰਪਨੀ  ਕੋਲ ਕਰਜ਼ਾ ਦੇਣ  ਲਈ ਪੈਸੇ ਦੀ ਉਪਲਬਧਤਾ ਵਧੇਗੀ ਅਤੇ ਇਸ ਨਾਲ ਅਾਰਥਕ ਵਾਧੇ ’ਚ ਮਦਦ ਮਿਲੇਗੀ।  ਕੰਪਨੀ ਨੇ  ਕਮਰਸ਼ੀਅਲ ਪੇਪਰ  (ਸੀ. ਪੀ.)   ਜ਼ਰੀਏ ਵੀ ਪਿਛਲੇ ਮਹੀਨੇ 4,225 ਕਰੋਡ਼ ਰੁਪਏ  ਦੀ ਪੂੰਜੀ ਜੁਟਾਈ ਸੀ।