PNB ਖ਼ਾਤਾਧਾਰਕ ਲਈ ਖ਼ਾਸ ਸਹੂਲਤ, SMS ਜ਼ਰੀਏ ਮਿੰਟਾਂ ''ਚ ਹੋ ਸਕਣਗੇ ਇਹ ਕੰਮ

10/19/2020 1:46:13 PM

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ ਆਪਣੇ ਖ਼ਾਤਾਧਾਰਕਾਂ ਲਈ ਇਕ ਵਿਸ਼ੇਸ਼ ਸਹੂਲਤ ਲੈ ਕੇ ਆਇਆ ਹੈ। ਇਸ ਸਹੂਲਤ ਵਿਚ ਤੁਸੀਂ ਆਪਣੇ ਸਾਰੇ ਕੰਮ ਸਿਰਫ ਐਸ.ਐਮ.ਐਸ. ਜ਼ਰੀਏ ਕਰ ਸਕਦੇ ਹੋ। ਖਾਤੇ ਦਾ ਬਕਾਇਆ ਚੈੱਕ ਕਰਨਾ ਹੈ ਜਾਂ ਫੰਡ ਟ੍ਰਾਂਸਫਰ ਕਰਨਾ ਹੈ ਹੁਣ ਤੁਹਾਨੂੰ ਇਨ੍ਹਾਂ ਸਾਰੇ ਕੰਮਾਂ ਲਈ ਘਰ ਤੋਂ ਬਾਹਰ ਜਾਣ ਦੀ ਵੀ ਜ਼ਰੂਰਤ ਨਹੀਂ ਹੈ। ਤੁਸੀਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਬੈਂਕ ਨੂੰ ਸਿਰਫ਼ ਇਕ SMS ਦੇ ਦਿਓ। ਇਸ ਤੋਂ ਬਾਅਦ ਤੁਹਾਨੂੰ ਸਾਰੇ ਵੇਰਵੇ ਮਿਲ ਜਾਣਗੇ।

ਫੋਨ ਨੰਬਰ ਖਾਤੇ ਨਾਲ ਲਿੰਕ ਹੋਣਾ ਲਾਜ਼ਮੀ

ਇਸ ਸੇਵਾ ਦਾ ਲਾਭ ਲੈਣ ਲਈ, ਇਹ ਸਭ ਤੋਂ ਜ਼ਰੂਰੀ ਹੈ ਕਿ ਤੁਹਾਡਾ ਮੋਬਾਈਲ ਨੰਬਰ ਬੈਂਕ ਖਾਤੇ ਨਾਲ ਲਿੰਕ ਹੋਵੇ। ਜੇ ਤੁਹਾਡਾ ਫੋਨ ਨੰਬਰ ਖਾਤੇ ਨਾਲ ਲਿੰਕ ਨਹੀਂ ਹੈ, ਤਾਂ ਤੁਸੀਂ ਇਸ ਸਹੂਲਤ ਦਾ ਲਾਭ ਨਹੀਂ ਲੈ ਸਕਦੇ। ਦੱਸ ਦਈਏ ਕਿ ਪੀ.ਐਨ.ਬੀ. SMS ਬੈਂਕਿੰਗ ਸਰਵਿਸ ਦੁਆਰਾ ਇੱਕ ਦਿਨ ਵਿਚ ਸਿਰਫ 5000 ਰੁਪਏ ਟਰਾਂਸਫਰ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ: 25,000 ਰੁਪਏ ਤੱਕ ਦੀ ਤਨਖ਼ਾਹ ਲੈਣ ਵਾਲਿਆਂ ਲਈ ਵੱਡੀ ਖ਼ਬਰ, ਮੁਫ਼ਤ 'ਚ ਮਿਲਣਗੀਆਂ ਇਹ ਸਹੂਲਤਾਂ

ਇਸ ਸਹੂਲਤ ਤਹਿਤ ਮਿਲ ਸਕਦੀਆਂ ਹਨ ਬਹੁਤ ਸਾਰੀਆਂ ਸੇਵਾਵਾਂ 

ਪੀ.ਐਨ.ਬੀ. SMS ਬੈਂਕਿੰਗ ਤਹਿਤ ਤੁਸੀਂ ਸਿਰਫ ਮੈਸੇਜਿੰਗ ਦੁਆਰਾ ਬੈਂਕਿੰਗ ਦਾ ਕੰਮ ਕਰ ਸਕਦੇ ਹੋ। ਇਸ ਸਹੂਲਤ ਅਧੀਨ ਕਿਹੜੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਇਸ ਬਾਰੇ ਜਾਣਕਾਰੀ ਲੈਣ ਲਈ ਤੁਹਾਨੂੰ 'PNB PROD' ਲਿਖ ਕੇ 5607040 ਨੰਬਰ 'ਤੇ SMS ਭੇਜਣਾ ਪਏਗਾ। ਮੈਸੇਜ ਭੇਜਦਿਆਂ  ਹੀ ਤੁਹਾਨੂੰ ਸੇਵਾਵਾਂ ਦੀ ਪੂਰੀ ਸੂਚੀ ਭੇਜੀ ਜਾਏਗੀ।

ਹਰ ਟਰਾਂਜੈਕਸ਼ਨ 'ਤੇ ਰਹੇਗੀ ਨਜ਼ਰ 

ਬੈਂਕ ਦੀ ਇਸ ਸਹੂਲਤ ਦੇ ਤਹਿਤ ਤੁਹਾਨੂੰ ਸਾਰੇ ਟਰਾਂਜੈਕਸ਼ਨ ਦਾ ਅਲਰਟ ਮੈਸੇਜ ਦੇ ਜ਼ਰੀਏ ਮਿਲੇਗਾ। ਐਸ.ਐਮ.ਐਸ. ਬੈਂਕਿੰਗ ਸਹੂਲਤ ਲੈਣ ਲਈ ਤੁਹਾਨੂੰ ਬੈਂਕ ਦੁਆਰਾ ਦਰਸਾਏ ਗਏ ਫਾਰਮੈਟ ਵਿਚ ਬੈਂਕ ਨੂੰ 5607040 ਨੰਬਰ 'ਤੇ ਮੈਸੇਜ ਦੇਣਾ ਪਏਗਾ।

ਬਕਾਇਆ ਜਾਣਕਾਰੀ ਹਾਸਲ ਕਰਨ ਲਈ

BAL /space/ 16 digit Account Number

ਮਿਨੀ ਸਟੇਟਮੈਂਟ ਦੀ ਪੁੱਛਗਿੱਛ ਲਈ

MINSTMT /space/ 16 digit Account Number

ਫੰਡ ਟ੍ਰਾਂਸਫਰ ਲਈ

SLFTRF /space/ FROM A/C /space/ TO A/C /space/ AMOUNT

ਚੈੱਕ ਸਟੇਟਸ ਦੀ ਪੁੱਛਗਿੱਛ ਲਈ

CHQINQ /space/ CHEQUE NUMBER /space/ 16 Digit Account No.

ਚੈੱਕ ਦੀ ਪੇਮੈਂਟ ਰੋਕਣ ਲਈ

STPCHQ /space/ CHEQUE NO. /space/ 16 Digit Account No.

ਇਹ ਵੀ ਪੜ੍ਹੋ: ਫੇਸਬੁੱਕ ਦੀ ਡਿਜੀਟਲ ਕਰੰਸੀ ਲਿਬਰਾ ਦੀ ਵਧੀ ਮੁਸੀਬਤ, ਜੀ-7 ਦੇਸ਼ਾਂ ਨੇ ਰੋਕਣ ਦੀ ਕੀਤੀ ਮੰਗ

ਰਜਿਸਟਰਡ ਖ਼ਾਤਾਧਾਰਕ ਕਰ ਸਕਦੇ ਹਨ ਇਸਤੇਮਾਲ 

ਦੱਸ ਦੇਈਏ ਕਿ ਬੈਂਕ ਦੀ ਇਹ ਸਹੂਲਤ ਰਜਿਸਟਰਡ ਗਾਹਕਾਂ ਲਈ ਉਪਲਬਧ ਹੈ। ਤੁਸੀਂ ਇਸ ਸਹੂਲਤ ਦੁਆਰਾ ਆਪਣੇ ਖਾਤੇ ਨੂੰ ਚੌਵੀ ਘੰਟੇ ਟਰੈਕ ਕਰ ਸਕਦੇ ਹੋ।

ਇਹ ਵੀ ਪੜ੍ਹੋ: ਨੰਬਰ ਪਲੇਟ ਤੇ ਕਲਰ ਕੋਡਿਡ ਸਟਿੱਕਰ ਦੀ ਹੋ ਸਕੇਗੀ ਹੋਮ ਡਿਲਿਵਰੀ! ਇਸ ਤਰ੍ਹਾਂ ਕਰੋ ਅਪਲਾਈ

Harinder Kaur

This news is Content Editor Harinder Kaur