PNB ਦੇ 10 ਹਜ਼ਾਰ ਕ੍ਰੇਡਿਟ ਅਤੇ ਡੈਬਿਟ ਕਾਰਡਧਾਰਕਾਂ ਦੀ ਜਾਣਕਾਰੀ ਖਤਰੇ ''ਚ

02/23/2018 3:36:56 PM

ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ) 'ਚ 11,400 ਕਰੋੜ ਰੁਪਏ ਦੇ ਘੋਟਾਲੇ ਤੋਂ ਬਾਅਦ ਇਕ ਨਵਾਂ ਖੁਲਾਸਾ ਹੋਇਆ। ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਬੈਂਕ ਦੇ ਕਰੀਬ 10,000 ਕ੍ਰੈਡਿਟ ਅਤੇ ਡੈਬਿਟ ਕਾਰਡਸ ਦਾ ਡਾਟਾ ਲੀਕ ਹੋਇਆ ਹੈ। ਇਹ ਦਾਅਵਾ ਹਾਂਗਕਾਂਗ ਦੀ ਇਕ ਅਖਬਾਰ ਨੇ ਕੀਤਾ ਹੈ।  
ਹਾਂਗਕਾਂਗ ਦੇ ਅਖਬਾਰ ਏਸ਼ੀਆ ਟਾਈਮਜ਼ ਦੇ ਮੁਤਾਬਕ ਮਾਹਿਰਾਂ ਨੇ ਇਹ ਸ਼ੱਕ ਜ਼ਾਹਿਰ ਕੀਤਾ ਹੈ ਕਿ ਗਾਹਕਾਂ ਦੀ ਬਹੁਤ ਸੰਵੇਦਨਸ਼ੀਲ ਜਾਣਕਾਰੀ ਬੀਤੇ 3 ਮਹੀਨੇ ਤੋਂ ਇਕ ਵੈੱਬਸਾਈਟ 'ਤੇ ਖਰੀਦੀ ਅਤੇ ਵੇਚੀ ਜਾ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਨੈਸ਼ਨਲ ਬੈਂਕ ਨੇ ਇਹ ਮਾਮਲਾ ਅਜਿਹੇ ਸਮੇਂ ਦੇ ਸਾਹਮਣੇ ਆਇਆ ਹੈ ਜਦ ਬੈਂਕ 'ਚ ਬੀਤੇ ਹਫਤੇ ਹੀ ਦੇਸ਼ ਦੇ ਸਭ ਤੋਂ ਬੈਂਕਿੰਗ ਘੋਟਾਲੇ ਦਾ ਖੁਲਾਸਾ ਹੋਇਆ ਹੈ।
ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਇੰਫਾਰਮੇਸ਼ਨ ਸਕਿਓਰਿਟੀ ਕੰਪਨੀ ਕਲਾਊਡਸੇਕ ਵਲੋਂ ਬੁੱਧਵਾਰ ਨੂੰ ਬੈਂਕ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਕਲਾਊਡਸੇਕ, ਸਿੰਗਾਪੁਰ 'ਚ ਰਜਿਸਟਰਡ ਕੰਪਨੀ ਹੈ ਜਿਸ ਦਾ ਬੰਗਲੁਰੂ 'ਚ ਵੀ ਇਕ ਦਫਤਰ ਹੈ। ਇਹ ਕੰਪਨੀ ਡਾਟਾ ਟ੍ਰਾਂਜੈਕਸ਼ਨਸ 'ਤੇ ਨਜ਼ਰ ਰੱਖਦੀ ਹੈ।