''2022 ਤੱਕ ਸਾਰਿਆਂ ਨੂੰ ਆਪਣਾ ਘਰ ਦੇਣਗੇ ਪੀ.ਐੱਮ. ਮੋਦੀ''

Friday, May 24, 2019 - 06:22 PM (IST)

ਨਵੀਂ ਦਿੱਲੀ— ਰੀਅਲ ਅਸਟੇਟ ਸੈਕਟਰ ਨੇ ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਮਾਇੰਦਗੀ 'ਚ ਐੱਨ.ਡੀ.ਏ. ਦੇ ਕਲੀਨ ਸਵੀਪ ਦਾ ਸਵਾਗਤ ਕੀਤਾ ਹੈ। ਇਸ ਸੈਕਟਰ ਨਾਲ ਜੁੜੇ ਲੋਕਾਂ ਨੇ ਉਮੀਦ ਜਿਤਾਈ ਹੈ ਕਿ ਨਵੀਂ ਸਰਕਾਰ 2022 ਤੱਕ ਸਾਰਿਆ ਨੂੰ ਆਪਣੇ ਘਰ ਦੇਣ ਦੇ ਵਾਅਦੇ ਨੂੰ ਪੂਰਾ ਕਰੇਗੀ, ਨਾਲ ਹੀ ਅਰਥ ਵਿਵਸਥਾ 'ਚ ਤੇਜ਼ੀ ਅਤੇ ਨੌਕਰੀਆਂ ਦੇਣ 'ਤੇ ਧਿਆਨ ਦੇਣਗੇ।
ਕਈ ਮੁਸ਼ਕਲਾਂ ਤੋਂ ਬਾਅਦ ਵੀ ਭਾਜਪਾ ਨੂੰ ਮਿਲਿਆ ਭਾਰੀ ਬਹੁਮਤ : ਸ਼ਾਹ
ਰੀਅਲ ਅਸਟੇਟ ਡਵਲਪਰਸ ਦੀ ਸਰਵ ਉੱਚਤਾ ਸੰਸਥਾ ਫੰਡਰੇਸ਼ਨ ਆਫ ਰੀਅਸ ਅਸਟੇਟ ਡਵਲਪਰਸ ਐਸੋਸੀਏਸ਼ਨ ਆਫ ਇੰਡੀਆ (ਕ੍ਰੇਡਾਈ) ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਮਾਗਰ ਦਾ ਕਹਿਣਾ ਹੈ ਕਿ ਕ੍ਰੇਡਾਈ 2019 ਦੀਆਂ ਆਮ ਚੋਣਾਂ 'ਚ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਤਹਿ ਦਿਨ ਤੋਂ ਵਧਾਈ ਦਿੱਤੀ ਹੈ। ਸਤੀਸ਼ ਮਾਰਗ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਜਪਾ ਸੱਤਾ 'ਚ ਵਾਪਸੀ ਦੇ ਨਾਲ ਹਾਊਸਿੰਗ ਇੰਡਸਟ੍ਰੀ ਜਾਗਰੂਕਤਾ ਪ੍ਰੋਗਰਾਮ ਨੂੰ ਜਾਰੀ ਰੱਖੇਗੀ, ਜੋ ਭਾਰਤੀ ਅਰਥਵਿਵਸਥਾ ਨੂੰ ਇਕ ਮਜਬੂਤ ਪਲੇਟਫਾਰਮ ਦੇਵੇਗਾ। ਕ੍ਰੇਡਾਈ ਦੇ ਚੇਅਰਮੈਨ ਜੈਕਬ ਸ਼ਾਹ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਨੇ ਰੇਰਾ, ਨੋਟਬੰਦੀ ਬੈਂਕ੍ਰਪਸੀ ਕੋਡ ਅਤੇ ਜੀ.ਐੱਸ.ਟੀ. ਜਿਹੀਆਂ ਮੁਸ਼ਕਲ ਭਰੇ ਕਦਮ ਚੁੱਕੇ ਹਨ। ਇਸ ਦੇ ਬਾਵਜੂਦ ਭਾਜਪਾ ਨੂੰ ਮਿਲਿਆ ਬੇਮਿਸਾਲ ਵੋਟ ਪਾਰਟੀ ਦੇ ਇਕ ਬਹੁ-ਸੰਸਕ੍ਰਤਿਕ ਦੇ ਰੂਪ 'ਚ ਉਭਰਨ ਦਾ ਸੰਕੇਤ ਦਿੰਦੇ ਹਨ। ਪੂਰੇ ਦੇਸ਼ ਦੇ ਲੋਕਾਂ ਨੇ ਭਾਜਪਾ ਨੂੰ ਪੂਰਾ ਦਿਲ ਤੋਂ ਭਾਰੀ ਬਹੁਮਤ ਦਿੱਤਾ ਹੈ। ਸ਼ਾਹ ਨੇ ਉਮੀਦ ਜਿਤਾਈ ਕਿ ਨਵੀਂ ਸਰਕਾਰ ਦੇ ਕੋਲ 2022 ਤੱਕ ਸਾਰੇ ਲੋਕਾਂ ਨੂੰ ਆਪਣਾ ਘਰ ਦੇਣ ਦੇ ਵਾਅਦੇ ਨੂੰ ਨਿਭਾਉਣ ਦਾ ਪੂਰਾ ਮੌਕਾ ਹੈ।

satpal klair

This news is Content Editor satpal klair