PhonePe ਨੇ ਧਨਤੇਰਸ ਤੇ ਦੀਵਾਲੀ ਦੇ ਮੌਕੇ ''ਤੇ ਡਿਜੀਟਲ ਗੋਲਡ ਨੂੰ ਲੈ ਕੇ ਕੀਤਾ ਵੱਡਾ ਐਲਾਨ

11/07/2023 5:53:05 PM

ਨਵੀਂ ਦਿੱਲੀ (UNI) - PhonePe ਨੇ ਧਨਤੇਰਸ ਅਤੇ ਦੀਵਾਲੀ ਦੇ ਤਿਉਹਾਰ ਦੇ ਖ਼ਾਸ ਮੌਕੇ 'ਤੇ 24 ਕੈਰੇਟ ਸੋਨੇ 'ਤੇ ਕੈਸ਼ਬੈਕ ਦੇਣ ਦੇ ਆਫਰ ਦਾ ਐਲਾਨ ਕੀਤਾ ਹੈ। ਕੰਪਨੀ ਨੇ ਅੱਜ ਇੱਥੇ ਕਿਹਾ ਕਿ ਇਸ ਦੇ ਪਲੇਟਫਾਰਮ ਤੋਂ ਘੱਟੋ-ਘੱਟ 1000 ਰੁਪਏ ਦਾ ਡਿਜੀਟਲ ਸੋਨਾ ਖਰੀਦਣ ਵਾਲੇ ਗਾਹਕ 3000 ਰੁਪਏ ਤੱਕ ਦਾ ਕੈਸ਼ਬੈਕ ਲੈ ਸਕਦੇ ਹਨ। ਇਹ ਪੇਸ਼ਕਸ਼ 9 ਤੋਂ 12 ਨਵੰਬਰ 2023 ਤੱਕ ਸਾਰੇ ਇੱਕ-ਵਾਰ ਲੈਣ-ਦੇਣ (ਇੱਕ ਵਾਰ ਪ੍ਰਤੀ ਉਪਭੋਗਤਾ) ਲਈ ਵੈਧ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਦੀਵਾਲੀ ਤੋਂ ਪਹਿਲਾਂ ਇੰਨੇ ਰੁਪਏ ਹੋਇਆ ਸਸਤਾ

ਦੱਸ ਦੇਈਏ ਕਿ ਭਾਰਤ ਵਿੱਚ 19,000 ਤੋਂ ਵੱਧ ਪਿੰਨ ਕੋਡਾਂ ਤੋਂ 1 ਕਰੋੜ ਤੋਂ ਵੱਧ ਗਾਹਕਾਂ ਨੇ PhonePe ਪਲੇਟਫਾਰਮ 'ਤੇ 24 ਕੈਰਟ ਸੋਨਾ ਖਰੀਦਿਆ ਹੈ। ਗਾਹਕ ਜ਼ੀਰੋ ਮੇਕਿੰਗ ਚਾਰਜ ਦੇ ਨਾਲ ਡਿਜੀਟਲੀ ਪ੍ਰਮਾਣਿਤ 24 ਕੈਰਟ ਸੋਨਾ ਖਰੀਦ ਸਕਦੇ ਹਨ ਅਤੇ ਮੁਫ਼ਤ ਸਟੋਰੇਜ ਲਈ ਬੀਮਾਯੁਕਤ ਬੈਂਕ-ਗ੍ਰੇਡ ਗੋਲਡ ਲਾਕਰਾਂ ਦੀ ਵਰਤੋਂ ਕਰਕੇ ਲਾਭ ਲੈ ਸਕਦੇ ਹਨ। ਗਾਹਕ ਕਿਸੇ ਵੀ ਸਮੇਂ ਆਪਣੇ ਸਟੋਰ ਕੀਤੇ ਸੋਨੇ ਨੂੰ ਵੇਚਣ ਦੀ ਚੋਣ ਕਰ ਸਕਦੇ ਹਨ ਅਤੇ ਪੈਸੇ 48 ਘੰਟਿਆਂ ਦੇ ਅੰਦਰ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਕ੍ਰੈਡਿਟ ਹੋ ਜਾਣਗੇ। ਗਾਹਕਾਂ ਕੋਲ ਆਪਣੀ ਪਸੰਦ ਦੀ ਕਿਸੇ ਵੀ ਰਕਮ ਲਈ ਡਿਜੀਟਲ ਸੋਨੇ ਵਿੱਚ ਨਿਵੇਸ਼ ਕਰਨ ਦੀ ਸਹੂਲਤ ਵੀ ਹੈ।

ਇਹ ਵੀ ਪੜ੍ਹੋ - ਭਾਰਤੀਆਂ ਨੂੰ ਸਵੇਰੇ ਉੱਠਣ ਸਾਰ ਲੱਗੇਗਾ ਝਟਕਾ, ਚਾਹ ਦੀ ਚੁਸਕੀ ਪੈ ਸਕਦੀ ਮਹਿੰਗੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur