ਪੀ. ਐੱਫ. ਸੀ. ਨੂੰ ਮਾਰਚ ਤਿਮਾਹੀ 'ਚ ਤਕੜਾ ਮੁਨਾਫਾ, ਇੰਨਾ ਦੇਵੇਗੀ ਡਿਵੀਡੈਂਡ

06/15/2021 5:27:53 PM

ਨਵੀਂ ਦਿੱਲੀ- ਜਨਤਕ ਖੇਤਰ ਦੀ ਪਾਵਰ ਫਾਇਨੈਂਸ ਕਾਰਪੋਰੇਸ਼ਨ (ਪੀ. ਐੱਫ. ਸੀ.) ਦਾ ਇਕਜੁੱਟ ਸ਼ੁੱਧ ਮੁਨਾਫਾ ਮਾਰਚ 2021 ਨੂੰ ਸਮਾਪਤ ਤਿਮਾਹੀ ਵਿਚ ਕਈ ਗੁਣਾ ਵੱਧ ਕੇ 3,906.05 ਕਰੋੜ ਰੁਪਏ ਰਿਹਾ। ਮੁੱਖ ਤੌਰ 'ਤੇ ਆਮਦਨ ਵਧਣ ਨਾਲ ਕੰਪਨੀ ਦਾ ਮੁਨਾਫਾ ਵਧਿਆ ਹੈ। ਇਸ ਦੇ ਨਾਲ ਹੀ, ਪੀ. ਐੱਫ. ਸੀ. ਦੇ ਨਿਰਦੇਸ਼ਕ ਮੰਡਲ ਨੇ 2 ਰੁਪਏ ਪ੍ਰਤੀ ਸ਼ੇਅਰ ਲਾਭਅੰਸ਼ ਦੇਣ ਦੀ ਸਿਫਾਰਸ਼ ਕੀਤੀ ਹੈ।

ਪੀ. ਐੱਫ. ਸੀ. ਨੇ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿਚ ਕਿਹਾ ਕਿ ਇਸ ਤੋਂ ਪਿਛਲੇ ਵਿੱਤੀ ਸਾਲ 2019-20 ਦੀ ਇਸੇ ਤਿਮਾਹੀ ਵਿਚ ਕੰਪਨੀ 693.71 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ।

ਪੀ. ਐੱਫ. ਸੀ. ਦੀ ਕੁੱਲ ਆਮਦਨ 2020-21 ਦੀ ਜਨਵਰੀ-ਮਾਰਚ ਦੀ ਤਿਮਾਹੀ ਵਿਚ 18,155.14 ਕਰੋੜ ਰੁਪਏ ਰਹੀ, ਜੋ ਇਕ ਸਾਲ ਪਹਿਲਾਂ 2019-20 ਦੀ ਇਸੇ ਤਿਮਾਹੀ ਵਿਚ 16,254.65 ਕਰੋੜ ਰੁਪਏ ਸੀ। ਪੂਰੇ ਵਿੱਤੀ ਸਾਲ 2020-21 ਵਿਚ ਕੰਪਨੀ ਦਾ ਇਕਜੁੱਟ ਸ਼ੁੱਧ ਮੁਨਾਫਾ 15,716.20 ਕਰੋੜ ਰੁਪਏ ਰਿਹਾ, ਜੋ ਪਿਛਲੇ ਵਿੱਤੀ ਸਾਲ 2019-20 ਵਿਚ 9,477.25 ਕਰੋੜ ਰੁਪਏ ਸੀ। ਕੰਪਨੀ ਦੀ ਕੁੱਲ ਆਮਦਨ ਵਿੱਤੀ ਸਾਲ ਵਿਚ 71,700.51 ਕਰੋੜ ਰੁਪਏ ਰਹੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ 2019-20 ਵਿਚ 61,275.36 ਕਰੋੜ ਰੁਪਏ ਸੀ। ਮਹਾਮਾਰੀ ਬਾਰੇ ਕੰਪਨੀ ਨੇ ਕਿਹਾ ਕਿ ਦੂਜੀ ਲਹਿਰ ਦਾ ਉਸ ਦੇ ਕੰਮਕਾਜ ਤੇ ਵਿੱਤੀ ਸਥਿਤੀ 'ਤੇ ਕੋਈ ਮਹੱਤਵਪੂਰਨ ਪ੍ਰਭਾਵ ਨਹੀਂ ਪਵੇਗਾ। 

Sanjeev

This news is Content Editor Sanjeev