ਭਾਰਤ ਊਰਜਾ ਉਪਯੋਗ ਦੇ ਤੌਰ-ਤਰੀਕਿਆਂ ''ਚ ਬਦਲਾਅ ਆਪਣੇ ਢੰਗ ਨਾਲ ਕਰੇਗਾ : ਪ੍ਰਧਾਨ

10/15/2019 9:02:52 PM

ਨਵੀਂ ਦਿੱਲੀ (ਭਾਸ਼ਾ)-ਭਾਰਤ ਊਰਜਾ ਉਪਯੋਗ 'ਚ ਬਦਲਾਵਾਂ ਨੂੰ ਆਪਣੇ ਢੰਗ ਨਾਲ ਕਰੇਗਾ ਅਤੇ ਅਜਿਹਾ ਕਰਦੇ ਹੋਏ ਉਹ ਪੂਰੀ ਜ਼ਿੰਮੇਵਾਰੀ ਨਾਲ ਅੱਗੇ ਵਧੇਗਾ। ਆਉਣ ਵਾਲੇ ਦਹਾਕਿਆਂ 'ਚ ਕੌਮਾਂਤਰੀ ਊਰਜਾ ਮੰਗ 'ਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਹ ਗੱਲ ਕਹੀ।

ਪੂਰੀ ਦੁਨੀਆ ਕਾਰਬਨ ਨਿਕਾਸੀ ਵਧਣ ਨਾਲ ਵਾਤਵਰਣ ਨੂੰ ਹੋ ਰਹੇ ਨੁਕਸਾਨ ਨੂੰ ਲੈ ਕੇ ਚਿੰਤਤ ਹੈ। ਇਸ ਨੂੰ ਘੱਟ ਕਰਨ ਲਈ ਕਈ ਦੇਸ਼ ਨਵਿਆਉਣਯੋਗ ਬਿਜਲੀ ਅਤੇ ਇਲੈਕਟ੍ਰਿਕ ਵਾਹਨ ਜਿਵੇਂ ਵਾਤਾਵਰਣ ਅਨੁਕੂਲ ਬਦਲਾਂ 'ਤੇ ਜ਼ੋਰ ਦੇ ਰਹੇ ਹਨ। ਸੇਰਾਵੀਕ ਵੱਲੋਂ ਆਯੋਜਿਤ ਇੰਡੀਆ ਐਨਰਜੀ ਫੋਰਮ 'ਚ ਮੰਤਰੀ ਪੱਧਰੀ ਸੰਵਾਦ 'ਚ ਪ੍ਰਧਾਨ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਊਰਜਾ ਖਪਤਕਾਰ ਦੇਸ਼ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਭਾਰਤ 'ਚ ਪ੍ਰਤੀ ਵਿਅਕਤੀ ਊਰਜਾ ਖਪਤ ਕੌਮਾਂਤਰੀ ਔਸਤ ਦਾ ਸਿਰਫ ਇਕ-ਤਿਹਾਈ ਹੀ ਹੈ। ਇਸ ਨਾਲ ਇਹ ਮਹੱਤਵਪੂਰਨ ਹੋ ਜਾਂਦਾ ਹੈ ਕਿ ਸਾਰਿਆਂ ਲਈ ਉੱਚਿਤ ਮਾਤਰਾ 'ਚ ਊਰਜਾ ਉਪਲੱਬਧਤਾ ਯਕੀਨੀ ਹੋਵੇ। ਇਸ ਤੋਂ ਮਤਲਬ ਹੈ ਕਿ ਸਾਰਿਆਂ ਲਈ ਸਸਤੀ ਅਤੇ ਟਿਕਾਊ ਊਰਜਾ ਤੱਕ ਪਹੁੰਚ ਹੋਣੀ ਚਾਹੀਦੀ ਹੈ।

Karan Kumar

This news is Content Editor Karan Kumar