ਦੇਸ਼ ਭਰ ''ਚ 20 ਫ਼ੀਸਦੀ ਈਥਾਨੋਲ ਮਿਸ਼ਰਤ ਈਂਧਨ ਵੇਚਣ ਵਾਲੇ ਹੋਣਗੇ ਪੈਟਰੋਲ ਪੰਪ : ਹਰਦੀਪ ਪੁਰੀ

07/07/2023 6:43:55 PM

ਮੁੰਬਈ (ਭਾਸ਼ਾ) - ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2025 ਤੱਕ ਦੇਸ਼ ਭਰ 'ਚ 20 ਫ਼ੀਸਦੀ ਈਥਾਨੋਲ ਬਲੈਂਡਿੰਗ ਫਿਊਲ (ਈ-20) ਦੀ ਪ੍ਰਚੂਨ ਵਿਕਰੀ ਲਈ ਸਮਰਪਿਤ ਪੈਟਰੋਲ ਪੰਪ ਹੋਣਗੇ। ਈ-20 ਬਾਲਣ ਵਿੱਚ ਗੈਸੋਲੀਨ ਵਿੱਚ 20 ਫ਼ੀਸਦੀ ਈਥਾਨੌਲ ਦਾ ਮਿਸ਼ਰਣ ਹੁੰਦਾ ਹੈ। ਇੱਕ ਵੀਡੀਓ ਸੰਦੇਸ਼ ਰਾਹੀਂ ਉਦਯੋਗਿਕ ਸੰਸਥਾ ਇੰਡੀਅਨ ਮਰਚੈਂਟ ਚੈਂਬਰ (ਆਈਐੱਮਸੀ) ਦੀ ਸਾਲਾਨਾ ਆਮ ਮੀਟਿੰਗ (ਏਜੀਐੱਮ) ਨੂੰ ਸੰਬੋਧਨ ਕਰਦਿਆਂ ਪੁਰੀ ਨੇ ਕਿਹਾ ਕਿ ਪਹਿਲਾ ਈ-20 ਸਟੇਸ਼ਨ ਇਸ ਸਾਲ 8 ਫਰਵਰੀ ਨੂੰ ਚਾਲੂ ਹੋਇਆ ਸੀ। ਇਹ ਟੀਚਾ ਸਮਾਂ ਅਪ੍ਰੈਲ ਤੋਂ ਪਹਿਲਾਂ ਸੀ। 

ਇਹ ਵੀ ਪੜ੍ਹੋ : ਕ੍ਰਿਕਟ ਵਿਸ਼ਵ ਕੱਪ ਦੇ ਪ੍ਰੇਮੀਆਂ ਲਈ ਅਹਿਮ ਖ਼ਬਰ, ਇਸ ਸਮੱਸਿਆ ਤੋਂ ਮਿਲੇਗੀ ਰਾਹਤ

ਉਹਨਾਂ ਨੇ ਕਿਹਾ ਕਿ ਹੁਣ ਤੱਕ ਇਨ੍ਹਾਂ ਦੀ ਗਿਣਤੀ 600 ਨੂੰ ਪਾਰ ਕਰ ਚੁੱਕੀ ਹੈ ਅਤੇ 2025 ਤੱਕ ਇਹ ਪੂਰੇ ਦੇਸ਼ ਵਿੱਚ ਹੋ ਜਾਣਗੇ। ਮੰਤਰਾਲਾ ਇਸ ਮਹੀਨੇ ਗਲੋਬਲ ਬਾਇਓ-ਫਿਊਲ ਅਲਾਇੰਸ ਲਾਂਚ ਕਰੇਗਾ। ਮੰਤਰੀ ਨੇ ਕਿਹਾ ਕਿ ਪੈਟਰੋਲ ਵਿੱਚ ਈਥਾਨੌਲ ਦੀ ਮਿਲਾਵਟ 2013-14 ਵਿੱਚ 1.53 ਫ਼ੀਸਦੀ ਤੋਂ ਵਧ ਕੇ ਮਾਰਚ, 2023 ਤੱਕ ਲਗਭਗ 11.5 ਫ਼ੀਸਦੀ ਹੋ ਗਈ ਹੈ। ਮਾਤਰਾ ਦੇ ਹਿਸਾਬ ਨਾਲ ਈਥਾਨੋਲ ਮਿਸ਼ਰਤ ਪੈਟਰੋਲ 2013-14 ਵਿੱਚ 38 ਕਰੋੜ ਲੀਟਰ ਤੋਂ ਵਧ ਕੇ 2021-22 ਵਿੱਚ 433.6 ਕਰੋੜ ਲੀਟਰ ਹੋ ਗਿਆ ਹੈ। 

ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ

ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਬਾਇਓ-ਇੰਧਨ ਵੇਚਣ ਵਾਲੇ ਪੈਟਰੋਲ ਪੰਪਾਂ ਦੀ ਗਿਣਤੀ 2016-17 ਦੇ 29,890 ਤੋਂ ਲਗਭਗ ਤਿੰਨ ਗੁਣਾ ਵੱਧ ਕੇ 67,640 ਹੋ ਗਈ ਹੈ। ਸਰਕਾਰ ਦਾ ਟੀਚਾ ਹੈ ਕਿ 2025 ਤੱਕ ਪੈਟਰੋਲ ਵਿੱਚ 20 ਫ਼ੀਸਦੀ ਈਥਾਨੋਲ ਦਾ ਮਿਸ਼ਰਣ ਹੋਵੇ। ਸਰਕਾਰ ਨੇ ਇਸ ਨੂੰ ਮਿੱਥੇ ਸਮੇਂ ਤੋਂ ਪਹਿਲਾਂ 11.5 ਫ਼ੀਸਦੀ ਕਰ ਦਿੱਤਾ ਹੈ। ਸਰਕਾਰ ਨੇ 2030 ਤੋਂ 2025 ਤੱਕ ਪੰਜ ਸਾਲਾਂ ਤੱਕ ਪੈਟਰੋਲ ਵਿੱਚ 20 ਫ਼ੀਸਦੀ ਈਥਾਨੌਲ ਨੂੰ ਮਿਲਾਉਣ ਦਾ ਟੀਚਾ ਮਿੱਥਿਆ ਹੈ। ਪੈਟਰੋਲ ਵਿੱਚ 10 ਫ਼ੀਸਦੀ ਈਥਾਨੋਲ ਮਿਸ਼ਰਣ ਦਾ ਟੀਚਾ ਜੂਨ 2022 ਲਈ ਤੈਅ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਇਕ ਦਿਨ 'ਚ ਕਮਾਏ 19000 ਕਰੋੜ ਰੁਪਏ, ਟਾਪ-10 'ਚ ਮੁੜ ਹੋ ਸਕਦੀ ਹੈ ਐਂਟਰੀ!

ਪੁਰੀ ਨੇ ਕਿਹਾ ਕਿ ਰੂਸ ਅਤੇ ਹੋਰ ਗੈਰ-ਖਾੜੀ ਬਾਜ਼ਾਰਾਂ ਤੋਂ ਕੱਚੇ ਤੇਲ ਦੀ ਦਰਾਮਦ ਵਧਣ ਨਾਲ ਦੇਸ਼ ਨੇ ਦਰਾਮਦ ਦਾ ਦਾਇਰਾ ਵੀ ਵਧਾਇਆ ਹੈ। ਵਿੱਤੀ ਸਾਲ 2006-07 'ਚ 27 ਦੇਸ਼ਾਂ ਤੋਂ ਦਰਾਮਦ ਹੋਈ ਸੀ, ਜੋ 2023 'ਚ ਵਧ ਕੇ 39 ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

rajwinder kaur

This news is Content Editor rajwinder kaur