ਇਕ ਹਫਤੇ ''ਚ 70 ਪੈਸੇ ਮਹਿੰਗਾ ਹੋਇਆ ਪੈਟਰੋਲ, ਜਾਣੋ ਅੱਜ ਦੇ ਭਾਅ

11/13/2019 11:29:02 AM

ਨਵੀਂ ਦਿੱਲੀ—ਪਿਛਲੇ ਹਫਤੇ ਤੇਲ ਦੀਆਂ ਕੀਮਤਾਂ 'ਚ ਮਿਲੀ ਰਾਹਤ ਦੇ ਬਾਅਦ ਇਸ ਹਫਤੇ ਪੈਟਰੋਲ ਦੇ ਭਾਅ 'ਚ ਕੁਝ ਤੇਜ਼ੀ ਦੇਖੀ ਗਈ ਹੈ। ਹਾਲਾਂਕਿ ਡੀਜ਼ਲ ਦੇ ਭਾਅ 'ਚ ਥੋੜ੍ਹੀ ਰਾਹਤ ਜ਼ਰੂਰ ਹੈ। ਪਿਛਲੇ ਇਕ ਹਫਤੇ 'ਚ ਪੈਟਰੋਲ ਦੀਆਂ ਕੀਮਤਾਂ 'ਚ 70 ਪੈਸੇ ਦਾ ਵਾਧਾ ਹੋਇਆ ਹੈ। ਬੁੱਧਵਾਰ ਭਾਵ 13 ਨਵੰਬਰ ਨੂੰ ਪੈਟਰੋਲ ਅਤੇ ਡੀਜ਼ਲ ਦੇ ਭਾਅ ਸਥਿਰ ਹਨ ਪਰ ਸੋਮਵਾਰ ਅਤੇ ਮੰਗਲਵਾਰ ਨੂੰ ਪੈਟਰੋਲ ਦੇ ਭਾਅ 'ਚ ਲੜੀਵਾਰ 15 ਪੈਸੇ ਅਤੇ 10 ਪੈਸੇ ਦਾ ਵਾਧਾ ਹੋਇਆ ਸੀ। ਹਾਂ ਇਨ੍ਹਾਂ ਦੋਵਾਂ ਦਿਨਾਂ 'ਚ ਡੀਜ਼ਲ ਦੇ ਭਾਅ 'ਚ ਛੇ ਪੈਸਿਆਂ ਦੀ ਰਾਹਤ ਮਿਲੀ ਸੀ।
ਤਾਂ ਅਜਿਹੇ 'ਚ ਚੈੱਕ ਕਰਦੇ ਹਾਂ ਕਿ ਅੱਜ ਤੇਲ ਦੀਆਂ ਕੀਮਤਾਂ 'ਚ ਬਿਨ੍ਹਾਂ ਬਦਲਾਅ ਅਤੇ ਪਿਛਲੇ ਦੋ ਦਿਨਾਂ 'ਚ ਪੈਟਰੋਲ ਦੀਆਂ ਕੀਮਤਾਂ ਹੋਏ ਵਾਧੇ ਦੇ ਬਾਅਦ ਅੱਜ ਬੁੱਧਵਾਰ ਨੂੰ ਤੇਲ ਦੇ ਕੀ ਭਾਅ ਚੱਲ ਰਹੇ ਹਨ।
ਬੁੱਧਵਾਰ ਭਾਵ ਅੱਜ 13 ਨਵੰਬਰ ਨੂੰ ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ 73.30 ਰੁਪਏ ਪ੍ਰਤੀ ਲੀਟਰ ਹੈ। ਇਸ ਤਰ੍ਹਾਂ ਡੀਜ਼ਲ ਦੀ ਕੀਮਤ 65.79 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ 'ਚ ਪੈਟਰੋਲ 78.79 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਭਾਅ ਛੇ ਪੈਸੇ ਘੱਟ ਕੇ 69.01 ਰੁਪਏ ਪ੍ਰਤੀ ਲੀਟਰ ਪਹੁੰਚ ਗਏ ਹਨ। ਇੰਝ ਹੀ ਕੋਲਕਾਤਾ 'ਚ ਵੀ ਪੈਟਰੋਲ ਦੇ ਭਾਅ 76 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੇ ਭਾਅ ਛੇ ਪੈਸੇ ਘੱਟ ਕੇ 68.20 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਇਸ ਤਰ੍ਹਾਂ ਚੇਨਈ 'ਚ ਪੈਟਰੋਲ ਦੀ ਕੀਮਤ 76.20 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਸੱਤ ਪੈਸੇ ਘੱਟ ਕੇ 69.55 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਦਿਨ ਸਮੀਖਿਆ ਹੁੰਦੀ ਹੈ। ਸਵੇਰੇ 6 ਵਜੇ ਨਵੀਂਆਂ ਕੀਮਤਾਂ ਜਾਰੀ ਕੀਤੀ ਜਾਂਦੀਆਂ ਹਨ।

Aarti dhillon

This news is Content Editor Aarti dhillon