ਅੱਜ ਪੈਟਰੋਲ ਦੀ ਕੀਮਤ ਹੋਈ ਘੱਟ, ਡੀਜ਼ਲ ਦੇ ਭਾਅ ਸਥਿਰ

12/06/2019 11:29:22 AM

ਨਵੀਂ ਦਿੱਲੀ—ਸ਼ੁੱਕਰਵਾਰ ਨੂੰ ਪੈਟਰੋਲ ਦੇ ਭਾਅ 'ਚ ਕਟੌਤੀ ਹੋਈ ਹੈ ਜਦੋਂ ਕਿ ਡੀਜ਼ਲ ਦੇ ਭਾਅ ਸਥਿਰ ਬਣੇ ਹੋਏ ਹਨ। ਅੱਜ ਪੈਟਰੋਲ 5 ਤੋਂ 8 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ ਜਦੋਂਕਿ ਮੁੰਬਈ ਅਤੇ ਚੇਨਈ 'ਚ ਪੈਟਰੋਲ ਦੇ ਭਾਅ 8 ਪੈਸੇ ਪ੍ਰਤੀ ਲੀਟਰ ਤੱਕ ਘੱਟ ਹੋ ਗਏ ਹਨ।
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ 'ਚ ਪੈਟਰੋਲ ਲੜੀਵਾਰ 74.86 ਰੁਪਏ, 80.51 ਰੁਪਏ, 77.54 ਰੁਪਏ ਅਤੇ 77.83 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਵਿਕ ਰਿਹਾ ਹੈ। ਉੱਧਰ ਚਾਰਾਂ ਮਹਾਨਗਰਾਂ 'ਚ ਡੀਜ਼ਲ ਦੇ ਭਾਅ 'ਚ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ ਇਹ ਲੜੀਵਾਰ 65.78 ਰੁਪਏ, 69 ਰੁਪਏ, 68.19 ਰੁਪਏ ਅਤੇ 69.53 ਰੁਪਏ ਪ੍ਰਤੀ ਲੀਟਰ ਹੈ।
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ ਸਮੀਖਿਆ ਹੁੰਦੀ ਹੈ। ਪੈਟਰੋਲੀਅਮ ਕੰਪਨੀਆਂ ਪ੍ਰਤੀਦਿਨ ਸਵੇਰੇ 6 ਵਜੇ ਨਵੀਂ ਕੀਮਤ ਜਾਰੀ ਕਰਦੀ ਹੈ।

Aarti dhillon

This news is Content Editor Aarti dhillon