ਪੰਜਾਬ 'ਚ ਕੱਲ੍ਹ ਪੈਟਰੋਲ ਹੋ ਸਕਦੈ 90 ਰੁ:, ਹੁਣ ਤੱਕ ਕੀਮਤਾਂ 'ਚ ਇੰਨਾ ਉਛਾਲ

02/12/2021 1:02:36 PM

ਨਵੀਂ ਦਿੱਲੀ- ਲੋਕਾਂ ਦੀ ਜੇਬ 'ਤੇ ਮਹਿੰਗਾਈ ਦੀ ਮਾਰ ਲਗਾਤਾਰ ਜਾਰੀ ਹੈ। ਤੇਲ ਮਰਾਕੀਟਿੰਗ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਸ਼ੁੱਕਰਵਾਰ ਨੂੰ ਲਗਾਤਾਰ ਚੌਥੇ ਦਿਨ ਵਾਧਾ ਕੀਤਾ ਗਿਆ ਹੈ। ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 26 ਤੋਂ 29 ਪੈਸੇ, ਜਦੋਂ ਕਿ ਡੀਜ਼ਲ ਦੀਆਂ ਕੀਮਤਾਂ ਵਿਚ 34 ਤੋਂ 38 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। 

ਸਾਲ 2021 ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ 16 ਵਾਰ ਵਾਧਾ ਹੋ ਚੁੱਕਾ ਹੈ। ਪੈਟਰੋਲ ਇਸ ਸਾਲ ਹੁਣ ਤੱਕ 4.43 ਰੁਪਏ ਅਤੇ ਡੀਜ਼ਲ 4.51 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ।

ਦਿੱਲੀ ਵਿਚ ਪੈਟਰੋਲ ਦੀ ਕੀਮਤ 88.14 ਰੁਪਏ 'ਤੇ ਪਹੁੰਚ ਗਈ ਹੈ, ਜੋ ਵੀਰਵਾਰ ਨੂੰ 87.85 ਰੁਪਏ ਪ੍ਰਤੀ ਲਿਟਰ ਸੀ। ਡੀਜ਼ਲ ਦੀ ਕੀਮਤ 78.38 ਰੁਪਏ ਪ੍ਰਤੀ ਲਿਟਰ ਹੋ ਗਈ ਹੈ, ਜੋ ਬੀਤੇ ਕੱਲ੍ਹ 78.03 ਰੁਪਏ ਪ੍ਰਤੀ ਲਿਟਰ ਸੀ।

ਦਿੱਲੀ ਵਿਚ ਪਹਿਲੀ ਵਾਰ ਪੈਟਰੋਲ 88 ਰੁਪਏ ਤੋਂ ਪਾਰ ਹੋਇਆ ਹੈ। ਮੁੰਬਈ ਵਿਚ ਪੈਟਰੋਲ ਦੀ ਕੀਮਤ ਬੀਤੇ ਦਿਨ ਦੇ ਮੁਕਾਬਲੇ 28 ਪੈਸੇ ਵੱਧ ਕੇ 94.64 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ 38 ਪੈਸੇ ਦੇ ਵਾਧੇ ਨਾਲ 85.32 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। ਜੇਕਰ ਸ਼ਨੀਵਾਰ ਨੂੰ ਕੀਮਤਾਂ ਵਿਚ ਇੰਨਾ ਹੀ ਵਾਧਾ ਹੋਇਆ ਤਾਂ ਪੰਜਾਬ ਦੇ ਕਈ ਸ਼ਹਿਰਾਂ ਵਿਚ ਪੈਟਰੋਲ 90 ਰੁਪਏ ਪ੍ਰਤੀ ਲਿਟਰ ਹੋ ਜਾਵੇਗਾ।

ਪੰਜਾਬ 'ਚ ਮੁੱਲ-
ਜਲੰਧਰ ਵਿਚ ਪੈਟਰੋਲ ਦੀ ਕੀਮਤ ਅੱਜ 89 ਰੁਪਏ 17 ਪੈਸੇ ਅਤੇ ਡੀਜ਼ਲ ਦੀ 80 ਰੁਪਏ 09 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 89 ਰੁਪਏ 79 ਪੈਸੇ ਅਤੇ ਡੀਜ਼ਲ ਦੀ 80 ਰੁਪਏ 66 ਪੈਸੇ ਹੋ ਗਈ। ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 89 ਰੁਪਏ 73 ਪੈਸੇ ਹੋ ਗਈ ਅਤੇ ਡੀਜ਼ਲ ਦੀ 80 ਰੁਪਏ 59 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਸ਼ਹਿਰ  ਪੈਟਰੋਲ (ਰੁ: ਪ੍ਰਤੀ ਲਿਟਰ) ਡੀਜ਼ਲ (ਰੁ: ਪ੍ਰਤੀ ਲਿਟਰ)
ਜਲੰਧਰ  89.17  80.09
ਅੰਮ੍ਰਿਤਸਰ  89.79  80.66
ਲੁਧਿਆਣਾ  89.73  80.59
ਪਟਿਆਲਾ  89.61  80.48
                                                               ਸਰੋਤ- IOC

ਇਹ ਵੀ ਪੜ੍ਹੋ- ਸਪਾਈਸ ਜੈੱਟ ਅੰਮ੍ਰਿਤਸਰ ਤੋਂ ਇਸ ਰੂਟ ਲਈ ਸ਼ੁਰੂ ਕਰਨ ਜਾ ਰਹੀ ਹੈ ਫਲਾਈਟ

ਪਟਿਆਲਾ 'ਚ ਪੈਟਰੋਲ ਦੀ ਕੀਮਤ 89 ਰੁਪਏ 61 ਪੈਸੇ ਅਤੇ ਡੀਜ਼ਲ ਦੀ 80 ਰੁਪਏ 48 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ 'ਚ ਪੈਟਰੋਲ ਦੀ ਕੀਮਤ 90 ਰੁਪਏ 8 ਪੈਸੇ ਅਤੇ ਡੀਜ਼ਲ ਦੀ 80 ਰੁਪਏ 92 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 84 ਰੁਪਏ 83 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 78 ਰੁਪਏ 9 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।

ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫ਼ੈਸਲਾ, 30 ਫ਼ੀਸਦੀ ਤੱਕ ਮਹਿੰਗੀ ਹੋਵੇਗੀ ਹਵਾਈ ਯਾਤਰਾ 

ਪੈਟਰੋਲ-ਡੀਜ਼ਲ ਕੀਮਤਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਟਿਪਣੀ

Sanjeev

This news is Content Editor Sanjeev