ਪੰਜ ਰਾਜਾਂ 'ਚ ਚੋਣਾਂ ਪਿੱਛੋਂ ਪੈਟਰੋਲ ਤੇ ਡੀਜ਼ਲ ਹੋ ਸਕਦਾ ਹੈ ਇੰਨਾ ਮਹਿੰਗਾ!

03/20/2021 10:33:23 AM

ਨਵੀਂ ਦਿੱਲੀ- ਵਿਦੇਸ਼ਾਂ ਵਿਚ ਕੱਚੇ ਤੇਲ ਵਿਚ ਆਈ ਤੇਜ਼ੀ ਦੇ ਬਾਵਜੂਦ ਘਰੇਲੂ ਪੱਧਰ 'ਤੇ ਪੈਟਰੋਲ ਤੇ ਡੀਜ਼ਲ ਕੀਮਤਾਂ ਵਿਚ ਸ਼ਨੀਵਾਰ ਨੂੰ ਲਗਾਤਾਰ 21ਵੇਂ ਦਿਨ ਵੀ ਕੋਈ ਬਦਲਾਅ ਨਹੀਂ ਹੋਇਆ। ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ, ਅਸਾਮ ਅਤੇ ਪੁਡੂਚੇਰੀ ਵਿਚ ਚੋਣਾਵੀਂ ਮਾਹੌਲ ਵਿਚਕਾਰ ਤੇਲ ਕੀਮਤਾਂ ਨਾ ਤਾਂ ਵਧੀਆਂ ਹਨ ਅਤੇ ਨਾ ਹੀ ਘਟੀਆਂ ਹਨ ਪਰ ਚੋਣਾਂ ਪਿੱਛੋਂ ਕੀਮਤਾਂ ਵਿਚ 4 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ।

ਰਿਪੋਰਟਾਂ ਮੁਤਾਬਕ, ਕੰਪਨੀਆਂ ਨੂੰ ਇਕ ਲਿਟਰ ਪੈਟਰੋਲ 'ਤੇ 4 ਰੁਪਏ ਅਤੇ ਡੀਜ਼ਲ 'ਤੇ 2 ਰੁਪਏ ਦਾ ਘਾਟਾ ਹੋ ਰਿਹਾ ਹੈ ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਜ਼ਿਆਦਾਤਰ ਵਧੀਆਂ ਹਨ, ਜਦੋਂ ਕਿ ਪੈਟਰੋਲ-ਡੀਜ਼ਲ ਕੀਮਤਾਂ ਸਥਿਰ ਰੱਖੀਆਂ ਗਈਆਂ ਹਨ ਅਤੇ ਐਕਸਾਈਜ਼ ਡਿਊਟੀ ਤੇ ਵੈਟ ਵਿਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਕੱਚਾ ਤੇਲ 64 ਡਾਲਰ ਪ੍ਰਤੀ ਬੈਰਲ 'ਤੇ ਰਿਹਾ, ਜੋ 15 ਮਾਰਚ ਨੂੰ 70 ਡਾਲਰ ਨੂੰ ਪਾਰ ਕਰ ਗਿਆ ਸੀ। ਹੁਣ ਜੇਕਰ ਇਸ ਘਾਟੇ ਦੀ ਭਰਪਾਈ ਕਰਨ ਲਈ ਕੰਪਨੀਆਂ ਇਸ ਦਾ ਭਾਰ ਗਾਹਕਾਂ 'ਤੇ ਪਾਉਂਦੀਆਂ ਹਨ ਤਾਂ ਪੈਟਰੋਲ-ਡੀਜ਼ਲ ਮਹਿੰਗਾ ਹੋਵੇਗਾ।

ਇਹ ਵੀ ਪੜ੍ਹੋ- ਹੁਣ ਹਵਾਈ ਸਫ਼ਰ ਵੀ ਮਹਿੰਗਾ, ਸਰਕਾਰ ਨੇ ਕਿਰਾਇਆਂ 'ਚ ਕੀਤਾ ਇੰਨਾ ਵਾਧਾ

ਰਾਜਧਾਨੀ ਦਿੱਲੀ ਵਿਚ ਇਸ ਸਮੇਂ ਪੈਟਰੋਲ ਦੀ ਕੀਮਤ 91.17 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 81.47 ਰੁਪਏ ਪ੍ਰਤੀ ਲਿਟਰ ਹੈ। ਮਾਹਰ ਕਹਿੰਦੇ ਹਨ ਕਿ ਚਾਰ ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।

ਚੋਣਾਂ ਵਿਚਕਾਰ ਤੇਲ ਕੀਮਤਾਂ ਵਿਚ ਤਬਦੀਲੀ ਨਾ ਹੋਣ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev