ਪੈਟਰੋਲ, ਡੀਜ਼ਲ ''ਚ ਮਈ ''ਚ ਹੀ ਵੱਡਾ ਵਾਧਾ, ਪੰਜਾਬ ''ਚ 100 ਤੱਕ ਜਾਏਗਾ ਮੁੱਲ!

05/10/2021 9:45:37 AM

ਨਵੀਂ ਦਿੱਲੀ- ਪੈਟਰੋਲ, ਡੀਜ਼ਲ ਕੀਮਤਾਂ ਵਿਚ ਵਾਧਾ ਜਾਰੀ ਹੈ। ਪਿਛਲੇ ਦੋ ਦਿਨਾਂ ਦੌਰਾਨ ਕੀਮਤਾਂ ਸਥਿਰ ਰੱਖਣ ਪਿੱਛੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ ਵਿਚ 26 ਪੈਸੇ ਤੇ ਡੀਜ਼ਲ ਵਿਚ 33 ਪੈਸੇ ਦਾ ਵਾਧਾ ਕਰ ਦਿੱਤਾ ਹੈ। ਦਿੱਲੀ ਵਿਚ ਪੈਟਰੋਲ ਦੀ ਕੀਮਤ ਹੁਣ 91.27 ਤੋਂ ਵੱਧ ਕੇ 91.53 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਡੀਜ਼ਲ ਦੀ 82.06 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ, ਜੋ ਦੋ ਦਿਨ ਪਹਿਲਾਂ ਤੱਕ 81.73 ਰੁਪਏ ਪ੍ਰਤੀ ਲਿਟਰ ਰਹੀ ਸੀ। ਇਸ ਤੋਂ ਪਹਿਲਾਂ 4 ਮਈ ਤੋਂ 7 ਮਈ 2021 ਵਿਚਕਾਰ ਪੈਟਰੋਲ 87 ਪੈਸੇ ਤੇ ਡੀਜ਼ਲ 1 ਰੁਪਏ ਮਹਿੰਗਾ ਹੋਇਆ ਸੀ, ਜਦੋਂ ਕਿ 8 ਮਈ ਅਤੇ 9 ਮਈ ਨੂੰ ਕੀਮਤਾਂ ਵਿਚ ਤਬਦੀਲੀ ਨਹੀਂ ਕੀਤੀ ਗਈ ਸੀ।

ਇਸ ਹਿਸਾਬ ਨਾਲ ਦੇਖੀਏ ਤਾਂ ਮਈ ਵਿਚ ਹੀ ਹੁਣ ਤੱਕ ਪੈਟਰੋਲ 1.13 ਰੁਪਏ ਅਤੇ ਡੀਜ਼ਲ 1.33 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ। ਇਸ ਵਿਚਕਾਰ ਬ੍ਰੈਂਟ ਕੱਚਾ ਤੇਲ ਪਿਛਲੇ ਹਫ਼ਤੇ 2 ਫ਼ੀਸਦੀ ਦੀ ਤੇਜ਼ੀ ਮਗਰੋਂ 69 ਡਾਲਰ ਪ੍ਰਤੀ ਬੈਰਲ ਅਤੇ ਡਬਲਿਊ. ਟੀ. ਆਈ. ਕਰੂਡ 65 ਡਾਲਰ ਦੇ ਆਸਪਾਸ ਦੇਖਣ ਨੂੰ ਮਿਲਿਆ ਹੈ। 

ਜਿਸ ਤੇਜ਼ੀ ਨਾਲ ਤੇਲ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ ਪੰਜਾਬ ਵਿਚ ਪੈਟਰੋਲ ਜਲਦ ਹੀ 100 ਰੁਪਏ ਨੂੰ ਛੂਹ ਸਕਦਾ ਹੈ, ਡੀਜ਼ਲ ਤਾਂ 85 ਰੁਪਏ ਪ੍ਰਤੀ ਲਿਟਰ ਦੇ ਬਿਲਕੁਲ ਨਜ਼ਦੀਕ ਹੈ।


ਪੰਜਾਬ 'ਪੈਟਰੋਲ, ਡੀਜ਼ਲ ਮੁੱਲ-
ਇੰਡੀਅਨ ਆਇਲ ਅਨੁਸਾਰ, ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 92 ਰੁਪਏ 76 ਪੈਸੇ ਅਤੇ ਡੀਜ਼ਲ ਦੀ 84 ਰੁਪਏ 04 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ 'ਚ ਪੈਟਰੋਲ ਦੀ ਕੀਮਤ 93 ਰੁਪਏ 23 ਪੈਸੇ, ਡੀਜ਼ਲ ਦੀ 84 ਰੁਪਏ 46 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਇਹ ਵੀ ਪੜ੍ਹੋ- ਮਹਿੰਦਰਾ ਦੇ ਗਾਹਕਾਂ ਲਈ ਵੱਡੀ ਖ਼ਬਰ, ਇਹ ਮੌਕਾ ਨਿਕਲ ਗਿਆ ਤਾਂ ਫਿਰ ਪਛਤਾਓਗੇ

 ਲੁਧਿਆਣਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 93 ਰੁਪਏ 36 ਪੈਸੇ ਤੇ ਡੀਜ਼ਲ ਦੀ 84 ਰੁਪਏ 59 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 93 ਰੁਪਏ 43 ਪੈਸੇ ਅਤੇ ਡੀਜ਼ਲ ਦੀ 84 ਰੁਪਏ 66 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 93 ਰੁਪਏ 75 ਪੈਸੇ ਅਤੇ ਡੀਜ਼ਲ ਦੀ 84 ਰੁਪਏ 95 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 88 ਰੁਪਏ 05 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 81 ਰੁਪਏ 73 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਇਹ ਵੀ ਪੜ੍ਹੋ- 10 ਸਰਕਾਰੀ ਬੈਂਕਾਂ ਦੀਆਂ 2,100 ਤੋਂ ਵੱਧ ਸ਼ਾਖਾਵਾਂ ਦਾ ਵਜੂਦ ਹੋਇਆ ਖ਼ਤਮ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev