ਲਗਾਤਾਰ ਦੂਜੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ

02/01/2020 12:22:21 AM

ਨਵੀਂ ਦਿੱਲੀ (ਯੂ. ਐੱਨ. ਆਈ.)-ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਅੱਜ ਲਗਾਤਾਰ ਦੂਜੇ ਦਿਨ ਗਿਰਾਵਟ ਰਹੀ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਪੈਟਰੋਲ 10 ਹਫਤੇ ਅਤੇ ਡੀਜ਼ਲ 6 ਹਫਤੇ ਤੋਂ ਜ਼ਿਆਦਾ ਦੇ ਹੇਠਲੇ ਪੱਧਰ ’ਤੇ ਆ ਗਿਆ। ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ’ਚ ਪੈਟਰੋਲ ਅੱਜ 9 ਪੈਸੇ ਸਸਤਾ ਹੋ ਕੇ 73.27 ਰੁਪਏ ਪ੍ਰਤੀ ਡਾਲਰ ’ਤੇ ਆ ਗਿਆ, ਜੋ 11 ਨਵੰਬਰ 2019 ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਇੱਥੇ ਡੀਜ਼ਲ ਦੀ ਕੀਮਤ ਵੀ 8 ਪੈਸੇ ਘੱਟ ਹੋ ਕੇ 66.28 ਰੁਪਏ ਪ੍ਰਤੀ ਲਿਟਰ ਰਹਿ ਗਈ। ਇਹ ਪਿਛਲੇ ਸਾਲ 19 ਦਸੰਬਰ ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਕੋਲਕਾਤਾ ਅਤੇ ਮੁੰਬਈ ’ਚ ਵੀ ਪੈਟਰੋਲ 9-9 ਪੈਸੇ ਸਸਤਾ ਹੋ ਕੇ ਕ੍ਰਮਵਾਰ 75.90 ਤੇ 78.88 ਰੁਪਏ ਪ੍ਰਤੀ ਲਿਟਰ ’ਤੇ ਆ ਗਿਆ। ਚੇਨਈ ’ਚ ਇਸ ਦੀ ਕੀਮਤ 10 ਪੈਸੇ ਘਟ ਕੇ 76.09 ਰੁਪਏ ਪ੍ਰਤੀ ਲਿਟਰ ਰਹਿ ਗਈ। ਡੀਜ਼ਲ ਦੀ ਕੀਮਤ ਕੋਲਕਾਤਾ ਅਤੇ ਚੇਨਈ ’ਚ 8-8 ਪੈਸੇ ਘਟ ਕੇ ਕ੍ਰਮਵਾਰ 68.64 ਤੇ 70.01 ਰੁਪਏ ਪ੍ਰਤੀ ਲਿਟਰ ਰਹੀ। ਮੁੰਬਈ ’ਚ ਡੀਜ਼ਲ ਦੀ ਕੀਮਤ 9 ਪੈਸੇ ਘਟ ਕੇ 69.47 ਰੁਪਏ ਪ੍ਰਤੀ ਲਿਟਰ ’ਤੇ ਆ ਗਈ।

Karan Kumar

This news is Content Editor Karan Kumar