ਪੈਟਰੋਲ-ਡੀਜ਼ਲ ਫਿਰ ਖਾਲੀ ਕਰ ਸਕਦੀ ਹੈ ਤੁਹਾਡੀ ਜੇਬ! ਜਲਦ ਕੀਮਤਾਂ ਵਧਣ ਦੇ ਆਸਾਰ

02/29/2020 1:06:13 PM

ਨਵੀਂ ਦਿੱਲੀ—1 ਅਪ੍ਰੈਲ ਤੋਂ ਮਹਿੰਗੇ ਪੈਟਰੋਲ-ਡੀਜ਼ਲ ਦੇ ਲਈ ਤਿਆਰ ਰਹੋ | ਸਭ ਤੋਂ ਵੱਡੀ ਤੇਲ ਸਪਲਾਈਕਰਤਾ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਨੇ ਆਪਣੀਆਂ ਰਿਫਾਈਨਰੀਆਂ ਨੂੰ ਅਪਗ੍ਰੇਡ ਕਰਨ ਲਈ 17,000 ਕਰੋੜ ਰੁਪਏ ਖਰਚ ਕੀਤੇ ਹਨ ਕਿਉਂਕਿ 1 ਅਪ੍ਰੈਲ ਤੋਂ ਘੱਟ ਉਤਸਰਜਨ ਵਾਲੇ ਬੀ.ਐੱਸ.-6 ਈਾਧਨ ਦੀ ਸਪਲਾਈ ਕਰਨ ਲਈ ਉਹ ਤਿਆਰ ਹਨ ਅਤੇ ਇਸ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਖੁਦਰਾ ਕੀਮਤਾਂ 'ਚ ਮਾਮੂਲੀ ਵਾਧਾ ਹੋਵੇਗਾ 
ਆਈ.ਓ.ਸੀ. ਦੇ ਪ੍ਰਧਾਨ ਸੰਜੀਵ ਸਿੰਘ ਨੇ ਕਿਹਾ ਕਿ 1 ਅਪ੍ਰੈਲ ਤੋਂ ਨਿਸ਼ਚਿਤ ਰੂਪ ਨਾਲ ਈਾਧਨ ਦੀਆਂ ਖੁਦਰਾ ਕੀਮਤਾਂ 'ਚ ਮਾਮੂਲੀ ਵਾਧਾ ਹੋਵੇਗਾ, ਜਦੋਂ ਪੂਰੇ ਦੇਸ਼ 'ਚ ਨਵੇਂ ਈਾਧਨ ਵਿਕਣਗੇ | ਇਸ 'ਚ ਸਲਫਰ ਦੀ ਮਾਤਰਾ ਬਹੁਤ ਘੱਟ ਹੋਵੇਗੀ | ਹਾਲਾਂਕਿ ਸਿੰਘ ਨੇ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਅਸੀਂ ਉਪਭੋਕਤਾਵਾਂ 'ਤੇ ਬੋਝ ਨਹੀਂ ਪਾਵਾਂਗੇ | ਸਰਕਾਰੀ ਤੇਲ ਮਾਰਕਟਿੰਗ ਕੰਪਨੀ (ਓ.ਐੱਮ.ਸੀ.) ਨੇ ਆਪਣੀ ਰਿਫਾਇਨਰੀ ਨੂੰ ਅਪਗ੍ਰੇਡ ਕਰਨ ਲਈ 35,000 ਕਰੋੜ ਦਾ ਨਿਵੇਸ਼ ਕੀਤਾ ਹੈ, ਜਿਸ 'ਚੋਂ 17,000 ਕਰੋੜ ਇਕੱਲੇ ਆਈ.ਓ.ਸੀ. ਨੇ ਕੀਤਾ ਹੈ | ਓ.ਐੱਨ.ਜੀ.ਸੀ. ਵਲੋਂ ਸੰਚਾਲਿਤ ਐੱਚ.ਪੀ.ਸੀ.ਐੱਲ. ਨੇ ਹੁਣ ਤੱਕ ਬੀ.ਐੱਸ.-6 ਸਪਲਾਈ ਜਾਂ ਉਸ 'ਤੇ ਆਪਣੇ ਕੈਪੇਕਸ ਲਈ ਆਪਣੀ ਤਿਆਰੀ ਦਾ ਖੁਲਾਸਾ ਨਹੀਂ ਕੀਤਾ ਹੈ | 
ਸੰਜੀਵ ਸਿੰਘ ਨੇ ਕਿਹਾ ਕਿ ਆਈ.ਓ.ਸੀ. ਨੇ ਇਕ ਪਖਵਾੜੇ ਪਹਿਲੇ ਬੀ.ਐੱਸ.ਈ.-6 ਈਾਧਨ ਉਤਪਾਦਨ ਸ਼ੁਰੂ ਕੀਤਾ ਅਤੇ ਹੁਣ ਇਸ ਦੇ ਸਾਰੇ ਡਿਪੋ ਨੂੰ ਸਪਲਾਈ ਕਰਨ ਲਈ ਉਨ੍ਹਾਂ ਦੇ ਕੰਟੇਨਰ ਤਿਆਰ ਹਨ | ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਕੁਝ ਦੂਰ-ਦੁਰਾਡੇ ਦੇ ਸਥਾਨ 'ਤੇ ਜਿਥੇ ਵਿਕਰੀ ਬਹੁਤ ਘੱਟ ਹੈ ਉਥੇ ਸਵਿਚ ਕਰਨ 'ਚ ਕੁਝ ਹੋਰ ਸਮਾਂ ਲੱਗੇਗਾ | ਕੰਪਨੀ ਪੂਰੇ ਬੀ.ਐੱਸ-4 ਸਟਾਕ ਨੂੰ ਖਤਮ ਕਰਨ ਅਤੇ ਅਜਿਹੇ ਸਥਾਨਾਂ 'ਤੇ ਨਵੇਂ ਈਾਧਨ ਦੀ ਭਰਪਾਈ ਕਰਨ ਦੀ ਯੋਜਨਾ ਬਣਾ ਰਹੀ ਹੈ | ਉੱਧਰ ਇਹ ਦੱਸਿਆ ਗਿਆ ਕਿ ਕੰਪਨੀਆਂ ਨੂੰ ਕੀਮਤਾਂ 'ਚ 70-120 ਪੈਸੇ ਲੀਟਰ ਦਾ ਵਾਧਾ ਕਰਨਾ ਹੋਵੇਗਾ | ਹਾਲਾਂਕਿ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਲ ਵਾਧਾ ਉਪਭੋਕਤਾਵਾਂ 'ਤੇ ਬੋਝ ਨਹੀਂ ਹੋਵੇਗਾ | 

Aarti dhillon

This news is Content Editor Aarti dhillon