ਪੈਟਰੋਲ-ਡੀਜ਼ਲ 13 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ

01/02/2020 7:38:06 PM

ਨਵੀਂ ਦਿੱਲੀ (ਯੂ. ਐੱਨ. ਆਈ.)-ਨਵੇਂ ਸਾਲ ਦੇ ਪਹਿਲੇ ਦਿਨ ਸਥਿਰਤਾ ਤੋਂ ਬਾਅਦ ਅੱਜ ਪੈਟਰੋਲ-ਡੀਜ਼ਲ ਦੇ ਮੁੱਲ ਵਧ ਕੇ 13 ਮਹੀਨਿਆਂ ਤੋਂ ਜ਼ਿਆਦਾ ਦੇ ਉੱਚੇ ਪੱਧਰ ’ਤੇ ਪਹੁੰਚ ਗਏ। ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਅੱਜ ਪੈਟਰੋਲ 11 ਪੈਸੇ ਮਹਿੰਗਾ ਹੋ ਕੇ 75.25 ਰੁਪਏ ਪ੍ਰਤੀ ਲਿਟਰ ਵਿਕਿਆ ਜੋ 24 ਨਵੰਬਰ 2018 ਤੋਂ ਬਾਅਦ ਦਾ ਉੱਚਾ ਪੱਧਰ ਹੈ। ਡੀਜ਼ਲ ਦੀ ਕੀਮਤ ਵੀ 14 ਪੈਸੇ ਵਧ ਕੇ 29 ਨਵੰਬਰ 2018 ਤੋਂ ਬਾਅਦ ਦੇ ਉੱਚੇ ਪੱਧਰ 68.10 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਈ।

ਕੋਲਕਾਤਾ ਅਤੇ ਮੁੰਬਈ ’ਚ ਪੈਟਰੋਲ 8-8 ਪੈਸੇ ਮਹਿੰਗਾ ਹੋ ਕੇ ਕ੍ਰਮਵਾਰ 77.87 ਅਤੇ 80.87 ਰੁਪਏ ਪ੍ਰਤੀ ਲਿਟਰ ਵਿਕਿਆ। ਚੇਨਈ ’ਚ ਇਸ ਦੀ ਕੀਮਤ 7 ਪੈਸੇ ਵਧ ਕੇ 78.20 ਰੁਪਏ ਪ੍ਰਤੀ ਲਿਟਰ ਹੋ ਗਈ। ਡੀਜ਼ਲ ਦੇ ਮੁੱਲ ਕੋਲਕਾਤਾ ਅਤੇ ਚੇਨਈ ’ਚ 11-11 ਪੈਸੇ ਵਧੇ। ਕੋਲਕਾਤਾ ’ਚ ਅੱਜ ਇਕ ਲਿਟਰ ਡੀਜ਼ਲ 70.49 ਅਤੇ ਚੇਨਈ ’ਚ 71.98 ਰੁਪਏ ਦਾ ਮਿਲਿਆ। ਮੁੰਬਈ ’ਚ ਇਸ ਦੀ ਕੀਮਤ 12 ਪੈਸੇ ਦੇ ਵਾਧੇ ਨਾਲ 71.43 ਰੁਪਏ ਪ੍ਰਤੀ ਲਿਟਰ ਰਹੀ।

Karan Kumar

This news is Content Editor Karan Kumar