ਪੈਟਰੋਲ-ਡੀਜ਼ਲ ਹੋਇਆ ਸਸਤਾ, ਜਾਣੋ ਅੱਜ ਦੇ ਨਵੇਂ ਭਾਅ

01/17/2020 10:25:08 AM

ਨਵੀਂ ਦਿੱਲੀ—ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਲਗਾਤਾਰ ਗਿਰਾਵਟ ਜਾਰੀ ਹੈ। ਜਿਸ ਨਾਲ ਆਮ ਆਦਮੀ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ। ਰਾਜਧਾਨੀ ਦਿੱਲੀ ਸਮੇਤ ਪੂਰੇ ਦੇਸ਼ 'ਚ ਪੈਟਰੋਲ 14 ਪੈਸੇ ਸਸਤਾ ਹੋ ਗਿਆ ਹੈ। ਜਦੋਂਕਿ ਡੀਜ਼ਲ ਔਸਤਨ 16 ਪੈਸੇ ਸਸਤਾ ਹੋ ਗਿਆ ਹੈ। ਕੱਲ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ 15 ਪੈਸੇ ਦੀ ਗਿਰਾਵਟ ਆਈ ਸੀ।
ਆਓ ਜਾਣਦੇ ਹਾਂ ਕਿ ਤੁਹਾਡੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੀ ਕੀਮਤ ਕਿੰਨੀ ਹੈ?
ਸ਼ੁੱਕਰਵਾਰ ਭਾਵ ਅੱਜ 17 ਜਨਵਰੀ ਨੂੰ ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਗਿਰਾਵਟ ਆਈ ਹੈ। ਦਿੱਲੀ 'ਚ ਪੈਟਰੋਲ 14 ਪੈਸੇ ਘੱਟ ਕੇ 75.41 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 15 ਪੈਸੇ ਘੱਟ ਕੇ 68.77 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਤਰ੍ਹਾਂ ਮੁੰਬਈ 'ਚ ਵੀ ਪੈਟਰੋਲ ਅਤੇ ਡੀਜ਼ਲ ਦੇ ਭਾਅ ਘੱਟ ਗਏ ਹਨ। ਪੈਟਰੋਲ ਦੀ ਕਮਤ 14 ਪੈਸੇ ਘੱਟ ਕੇ 81.00 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 165 ਪੈਸੇ ਘੱਟ ਕੇ 72.11 ਰੁਪਏ ਪ੍ਰਤੀ ਲੀਟਰ ਹੈ।
ਇੰਝ ਹੀ ਕੋਲਕਾਤਾ 'ਚ ਵੀ ਪੈਟਰੋਲ-ਡੀਜ਼ਲ ਸਸਤਾ ਹੋ ਗਿਆ ਹੈ। ਪੈਟਰੋਲ ਦੇ ਭਾਅ 14 ਪੈਸੇ ਘੱਟ ਕੇ 78.00 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੇ ਭਾਅ 16 ਪੈਸੇ ਘੱਟ ਹੋ ਕੇ 71.13 ਰੁਪਏ ਪ੍ਰਤੀ ਲੀਟਰ ਹੈ।
ਚੇਨਈ 'ਚ ਵੀ ਪੈਟਰੋਲ-ਡੀਜ਼ਲ ਦੇ ਭਾਅ 'ਚ ਗਿਰਾਵਟ ਆਈ ਹੈ। ਪੈਟਰੋਲ ਦੀ ਕੀਮਤ 15 ਪੈਸੇ ਘੱਟ ਕੇ 78.34 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 16 ਪੈਸੇ ਘੱਟ ਹੋ ਕੇ 72.67 ਰੁਪਏ ਪ੍ਰਤੀ ਲੀਟਰ ਹੈ।
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਦਿਨ ਸਮੀਖਿਆ ਹੁੰਦੀ ਹੈ। ਸਵੇਰੇ ਛੇ ਵਜੇ ਨਵੀਂਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ।

Aarti dhillon

This news is Content Editor Aarti dhillon