ਅੱਜ ਵਧੇ ਪੈਟਰੋਲ ਅਤੇ ਡੀਜ਼ਲ ਦੇ ਭਾਅ, ਜਾਣੋ ਆਪਣੇ ਸ਼ਹਿਰ ਦੀਆਂ ਕੀਮਤਾਂ

06/23/2019 11:30:33 AM

ਨਵੀਂ ਦਿੱਲੀ—ਦੇਸ਼ 'ਚ ਪਿਛਲੇ 22 ਦਿਨਾਂ 'ਚ ਮਿਲ ਰਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰਾਹਤ ਦਾ ਦੌਰ ਐਤਵਾਰ ਨੂੰ ਖਤਮ ਹੋ ਗਿਆ ਹੈ। ਹੁਣ ਤੱਕ ਲਗਾਤਾਰ ਸਸਤਾ ਹੋ ਰਿਹਾ ਪੈਟਰੋਲ ਅਤੇ ਡੀਜ਼ਲ ਐਤਵਾਰ ਨੂੰ ਮਹਿੰਗਾ ਹੋ ਗਿਆ। ਅੱਜ ਜਿਥੇ ਪੈਟਰੋਲ 5 ਪੈਸੇ ਮਹਿੰਗਾ ਹੋਇਆ ਹੈ ਉੱਧਰ ਡੀਜ਼ਲ ਦੀ ਕੀਮਤ 6 ਪੈਸੇ ਵਧੀ ਹੈ। ਇਸ ਤੋਂ ਪਹਿਲਾਂ ਪਿਛਲੇ 6 ਦਿਨਾਂ ਤੋਂ ਪੈਟਰੋਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਸੀ।
ਇਸ ਦੇ ਬਾਅਦ ਰਾਜਧਾਨੀ ਦਿੱਲੀ 'ਚ ਪੈਟਰੋਲ 69.98 ਰੁਪਏ ਲੀਟਰ ਮਿਲ ਰਿਹਾ ਹੈ, ਉੱਧਰ ਡੀਜ਼ਲ 63.84 ਰੁਪਏ ਲੀਟਰ ਮਿਲ ਰਿਹਾ ਹੈ। ਇੰਦੌਰ ਦੀ ਗੱਲ ਕਰੀਏ ਤਾਂ ਪੈਟਰੋਲ 73.21 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ਉੱਧਰ ਡੀਜ਼ਲ ਦੀ ਕੀਮਤ 65.28 ਰੁਪਏ ਲੀਟਰ ਮਿਲ ਰਿਹਾ ਹੈ। ਇਸ ਤਰ੍ਹਾਂ ਰਾਇਪੁਰ 'ਚ ਪੈਟਰੋਲ 68.68 ਰੁਪਏ ਲੀਟਰ ਹੈ ਜਦੋਂਕਿ ਡੀਜ਼ਲ ਦੀ ਕੀਮਤ 67.14 ਰੁਪਏ ਲੀਟਰ ਹੈ।
ਮੁੰਬਈ 'ਚ ਪੈਟਰੋਲ 75.68 ਰੁਪਏ ਲੀਟਰ ਮਿਲ ਰਿਹਾ ਹੈ ਉੱਧਰ ਡੀਜ਼ਲ 66.93 ਰੁਪਏ ਲੀਟਰ ਮਿਲ ਰਿਹਾ ਹੈ। ਚੇਨਈ 'ਚ ਪੈਟਰੋਲ 72.69 ਰੁਪਏ ਲੀਟਰ ਮਿਲ ਰਿਹਾ ਹੈ ਜਦੋਂਕਿ ਡੀਜ਼ਲ 67.52 ਰੁਪਏ ਲੀਟਰ ਮਿਲ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 72.24 ਰੁਪਏ ਲੀਟਰ ਮਿਲ ਰਿਹਾ ਹੈ ਜਦੋਂਕਿ ਡੀਜ਼ਲ 65.76 ਰੁਪਏ ਲੀਟਰ ਵਿਕ ਰਿਹਾ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਪੈਟਰੋਲ ਜਿਥੇ 6 ਪੈਸੇ ਸਸਤਾ ਹੋਇਆ ਸੀ ਉੱਧਰ ਡੀਜ਼ਲ ਦੀ ਕੀਮਤ 9 ਪੈਸੇ ਘਟ ਹੋਏ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 12 ਜਨਵਰੀ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 69.75 ਰੁਪਏ ਸੀ ਉੱਧਰ ਡੀਜ਼ਲ 13 ਜਨਵਰੀ ਨੂੰ 63.69 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਸੀ।

Aarti dhillon

This news is Content Editor Aarti dhillon