ਚੋਣਾਂ ਤੋਂ ਬਾਅਦ ਲੱਗ ਸਕਦਾ ਵੱਡਾ ਝਟਕਾ, ਤੇਲ ਕੀਮਤਾਂ 'ਚ ਹੋਵੇਗਾ ਵਾਧਾ

04/24/2019 6:36:43 PM

ਨਵੀਂ ਦਿੱਲੀ— ਲੋਕ ਸਭਾ ਚੋਣਾਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਣ ਨਾਲ ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ ਪੈਣ ਵਾਲੀ ਹੈ। ਦਰਅਸਲ ਅਮਰੀਕਾ ਨੇ ਭਾਰਤ ਸਮੇਰ ਹੋਰਾਂ ਦੇਸ਼ਾਂ ਨੂੰ ਈਰਾਨ ਤੋਂ ਕੱਚਾ ਤੇਲ ਆਯਾਤ ਕਰਨ ਨੂੰ ਲੈ ਕੇ ਮਿਲੀ ਛੂਟ ਦੀ ਅਵਿਧੀ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤਿੰਨ ਫੀਸਦੀ ਦੀ ਤੇਜ਼ੀ ਆਈ ਹੈ, ਜੋ 6 ਮਹੀਨੇ ਦਾ ਉੱਚ ਪੱਧਰ ਹੈ। ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦਾ ਇਹ ਸਿਲਸਿਲਾ ਅੱਗੇ ਵੀ ਜਾਰੀ ਰਹਿਣ ਦੀ ਉਮੀਦ ਹੈ। ਇਸ ਕਾਰਨ ਆਉਣ ਵਾਲੇ ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧ ਸਕਦੀ ਹੈ।
2018 'ਚ ਉੱਚ ਪੱਧਰ 'ਤੇ ਸੀ ਪੈਟਰੋਲ
ਸਾਲ ਸਤੰਬਰ ਤੋਂ ਜਦੋਂ ਕੱਚੇ ਤੇਲ ਦਾ ਵਾਅਦਾ ਕੀਮਤ 80 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਸੀ, ਉਸ ਸਮੇਂ ਮੁੰਬਈ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਪੈਟਰੋਲ ਦੀ ਕੀਮਤ 95 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਸੀ। ਭਵਿੱਖ 'ਚ ਕੱਚੇ ਤੇਲ ਦੀ ਕੀਮਤ 74 ਡਾਲਰ ਦੇ ਉੱਪਰ ਚਲਾ ਗਿਆ ਹੈ।

ਭਾਰਤ ਦੇ ਕੋਲ ਕਿ ਹੈ ਵਿਕਲਪ

ਕੱਚੇ ਤੇਲ ਦੀ ਅਪੂਰਤੀ 'ਚ ਹੋਣ ਵਾਲੀ ਕਮੀ ਦੀ ਭਰਪਾਈ ਲਈ ਭਾਰਤ ਵਲੋਂ ਸਾਊਦੀ ਅਰਬ, ਕਵੈਤ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਅਤੇ ਮੈਕਸਿਕੋ ਜਿਹੈ ਦੇਸ਼ਾਂ ਤੋਂ ਵੈਕਲਪਿਕ ਸਰੋਤਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਹਾਲਾਂਕਿ ਭਾਰਤ ਨੂੰ ਇਨ੍ਹਾਂ ਦੇਸ਼ਾਂ ਤੋਂ ਕੱਚੇ ਤੇਲ ਦੇ ਆਯਾਤ ਲਈ ਵੀ ਜ਼ਿਆਦਾ ਰਕਮ ਦੇਣੀ ਦੇ ਪੈ ਸਕਦੀ ਹੈ। ਇਸ ਤੋਂ ਇਲਾਵਾ ਇਸ ਮਹੀਨੇ ਦੇ ਆਖੀਰ 'ਚ ਹੋਣ ਵਾਲੀ ਬੈਠਕ 'ਚ ਭਾਰਤ, ਅਮਰੀਕਾ ਸਰਕਾਰ ਤੋਂ ਛੂਟ ਦੀ ਮਿਆਦ ਨੂੰ 2 ਮਈ ਤੋਂ ਅੱਗੇ ਵਧਾਉਣ ਲਈ ਦਬਾਅ ਪਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਚੀਨ ਤੋਂ ਬਾਅਦ ਈਰਾਨ ਦੇ ਕੱਚੇ ਤੇਲ ਦਾ ਆਯਾਤ ਕਰਨ ਵਾਲਾ ਭਾਰਤ ਦੂਜਾ ਸਭ ਤੋਂ ਵੱਡਾ ਖਰੀਦਦਾਰ ਹੈ। ਅੰਕੜਿਆਂ 'ਤੇ ਗੌਰ ਕਰੀਏ ਤਾਂ  ਭਾਰਤ ਆਪਣੀ ਖਪਤ ਦਾ 10 ਫੀਸਦੀ ਤੇਲ ਈਰਾਨ ਤੋਂ ਖਰੀਦਦਾ ਹੈ। ਹਾਲਾਂਕਿ ਅਮਰੀਕੀ ਪ੍ਰਬੰਧੀ ਤੋਂ ਬਾਅਦ 2018-19 'ਚ ਈਰਾਨ ਤੋਂ ਤੇਲ ਦੇ ਆਯਾਤ 'ਚ ਥੋੜੀ ਕਮੀ ਆਈ ਹੈ, ਪਰ ਇਹ ਹੁਣ ਵੀ ਲਗਭਗ 2 ਕਰੋੜ ਟਨ ਸਾਲਾਨਾ ਹੈ।
ਕਿ ਤਿਆਰੀ ਹੈ ਭਾਰਤ ਸਰਕਾਰ ਦੀ

 


ਹਾਲਾਂਕਿ ਭਾਰਤ ਸਰਕਾਰ 'ਚ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਦਾ ਕਹਿਣ ਹੈ ਕਿ ਭਾਰਤ ਰਿਫਾਇਨਰਿਆਂ ਨੂੰ ਕੱਚੇ ਤੇਲ ਦੀ ਹੋਰ ਸਪਲਾਈ ਲਈ ਇਕ ਮਜਬੂਤ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹੋਰ ਪ੍ਰਮੁੱਖ ਤੇਲ ਉਤਪਾਦਨ ਨਾਲ ਜ਼ਿਆਦਾ ਸਪਲਾਈ ਦੀ ਵਿਵਸਥਾ ਹੋਵੇਗੀ।
ਇੰਡੀਅਨ ਆਇਲ ਦਾ ਹੈ ਕਹਿਣਾ
ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਸੰਜੀਵ ਸਿੰਘ ਨੇ ਦੱਸਿਆ ਕਿ ਤੇਲ ਰਿਫਾਇਨਰੀ ਕੰਪਨੀਆਂ ਕਈ ਸਰੋਤ ਨਾਲ ਕੱਚੇ ਤੇਲ ਦਾ ਆਯਾਤ ਕਰਦੀ ਅਤੇ ਪਿਛਲੇ ਮਹੀਨਿਆਂ ਤੋਂ ਵੈਕਲਪਿਕ ਸਪਲਾਈ ਸਰੋਤਾਂ ਦੀ ਤਿਆਰੀ ਕਰ ਰਹੀ ਹੈ। ਸੰਜੀਵ ਸਿੰਘ ਨੇ ਨਾਲ ਹੀ ਇਹ ਸਵੀਕਾਰ ਕੀਤਾ ਕਿ ਅਮਰੀਕਾ ਦੇ ਫੈਸਲੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਅਸਥਾਈ ਤੌਰ 'ਤੇ ਉੱਪਰ ਜਾ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਇੰਡੀਅਨ ਆਇਲ ਦੇ ਕੋਲ ਸਾਲ ਦੌਰਾਨ ਮੈਕਸਿਕੋ ਤੋਂ 7 ਲੱਖ ਟਨ ਤੈਅ ਖਰੀਦ ਦੇ ਉੱਪਰ 7 ਲੱਖ ਟਨ ਜ਼ਿਆਦਾ ਕੱਚੇ ਤੇਲ ਦਾ ਵਿਕਲਪ ਹੈ। ਇਸ ਤਰ੍ਹਾਂ ਸਾਊਦੀ ਅਰਬ ਤੋਂ 56 ਲੱਖ ਟਨ ਦੇ ਟਰਮ ਕਾਰਟ੍ਰੈਕਟ ਦੇ ਉੱਪਰ 20 ਲੱਖ ਟਨ ਹੋਰ ਕੱਚਾ ਤੇਲ ਲਿਆ ਜਾ ਸਕਦਾ ਹੈ, ਜਦਕਿ ਕੁਵੈਤ ਤੋਂ 15 ਲੱਖ ਟਨ ਹੋਰ ਸੰਯੁਕਤ ਅਰਬ ਅਮੀਰਾਤ ਤੋਂ 10 ਲੱਖ ਟਨ ਕੱਚਾ ਤੇਲ ਲੈਣ ਦਾ ਵਿਕਲਪ 

satpal klair

This news is Content Editor satpal klair