ਲਗਾਤਾਰ ਤੀਜੇ ਦਿਨ ਸਥਿਰ ਰਹੇ ਪੈਟਰੋਲ ਅਤੇ ਡੀਜ਼ਲ ਦੇ ਭਾਅ

11/28/2019 10:06:22 AM

ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਬਾਅਦ ਹੁਣ ਤੱਕ ਕੀਮਤਾਂ 'ਚ ਸਥਿਰਤਾ ਜਾਰੀ ਹੈ। ਲਗਾਤਾਰ ਅੱਜ ਤੀਜਾ ਦਿਨ ਹੈ ਜੋ ਕਿ ਪੈਟਰੋਲ ਦੀ ਕੀਮਤ ਸਥਿਰ ਹੈ। ਇੰਝ ਹੀ ਡੀਜ਼ਲ ਦੀ ਕੀਮਤ ਲਈ ਵੀ ਲਗਾਤਾਰ ਅੱਜ ਪੰਜਵਾਂ ਦਿਨ ਹੈ ਜਦੋਂ ਡੀਜ਼ਲ ਦੇ ਭਾਅ 'ਚ ਕੋਈ ਬਦਲਾਅ ਨਹੀਂ ਹੋਇਆ ਹੈ।
ਆਓ ਜਾਣਦੇ ਹਾਂ ਕਿ ਤੁਹਾਡੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੀ ਕਿੰਨੀ ਹੈ ਕੀਮਤ?
ਵੀਰਵਾਰ ਭਾਵ ਅੱਜ 28 ਨਵੰਬਰ ਨੂੰ ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਪੈਟਰੋਲ ਦੇ ਭਾਅ 74.76 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 65.73 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਇਸ ਤਰ੍ਹਾਂ ਮੁੰਬਈ 'ਚ ਵੀ ਪੈਟਰੋਲ ਦੀ ਭਾਅ ਸਥਿਰ ਹਨ। ਮੁੰਬਈ 'ਚ ਪੈਟਰੋਲ 80.42 ਰੁਪਏ ਪ੍ਰਤੀ ਲੀਟਰ ਹੈ ਅਤੇ ਡੀਜ਼ਲ 68.94 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਅਜਿਹੇ 'ਚ ਕੋਲਕਾਤਾ 'ਚ ਵੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਕੋਲਕਾਤਾ 'ਚ ਪੈਟਰੋਲ 77.44 ਰੁਪਏ ਪ੍ਰਤੀ ਲੀਟਰ ਡੀਜ਼ਲ 98.14 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਇਸ ਤਰ੍ਹਾਂ ਚੇਨਈ 'ਚ ਵੀ ਤੇਲ ਦੀ ਭਾਅ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਯਾਨੀ ਇਥੇ ਵੀ ਤੇਲ ਦੀ ਭਾਅ ਸਥਿਰ ਹਨ। ਚੇਨਈ 'ਚ ਪੈਟਰੋਲ ਦੀ ਕੀਮਤ 77.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 69.47 ਰੁਪਏ ਪ੍ਰਤੀ ਲੀਟਰ ਹੈ।
ਤੇਲ ਦੀਆਂ ਕੀਮਤਾਂ 'ਚ ਸਥਿਰਤਾ ਆਉਣ ਨਾਲ ਪੈਟਰੋਲ-ਡੀਜ਼ਲ ਦੇ ਗਾਹਕ ਰਾਹਤ ਮਹਿਸੂਸ ਕਰ ਰਹੇ ਹਨ।
ਤੇਲ ਦੀਆਂ ਕੀਮਤਾਂ 'ਚ ਸਥਿਰਤਾ ਆਉਣ ਨਾਲ ਪੈਟਰੋਲ ਅਤੇ ਡੀਜ਼ਲ ਗਾਹਕ ਰਾਹਤ ਮਹਿਸੂਸ ਕਰ ਰਹੇ ਹਨ। ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਦਿਨ ਸਮੀਖਿਆ ਹੁੰਦੀ ਹੈ। ਸਵੇਰੇ 6 ਵਜੇ ਨਵੀਂਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ।  

Aarti dhillon

This news is Content Editor Aarti dhillon