ਲਗਾਤਾਰ 10ਵੇਂ ਦਿਨ ਅਸਮਾਨੀ ਚੜ੍ਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦੇ ਨਵੇਂ ਭਾਅ

06/16/2020 9:08:49 AM

ਨਵੀਂ ਦਿੱਲੀ (ਵਾਰਤਾ) : ਆਮ ਲੋਕਾਂ ਦੀ ਜੇਬ 'ਤੇ ਪੈਟਰੋਲ-ਡੀਜ਼ਲ ਦੀ ਮਹਿੰਗਾਈ ਦਾ ਬੋਝ ਵੱਧਦਾ ਹੀ ਜਾ ਰਿਹਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਲਗਾਤਾਰ 10ਵੇਂ ਦਿਨ ਇਨ੍ਹਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕੀਤਾ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ ਅੱਜ 47 ਪੈਸੇ ਵੱਧ ਕੇ 76.73 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਜੋ 17 ਨਵੰਬਰ 2018 ਦੇ ਬਾਅਦ ਦਾ ਉੱਚਾ ਪੱਧਰ ਹੈ। ਡੀਜ਼ਲ ਦੀ ਕੀਮਤ ਵੀ 57 ਪੈਸੇ ਵੱਧ ਕੇ 75.19 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਜੋ 21 ਅਕਤੂਬਰ 2018 ਦੇ ਬਾਅਦ ਦਾ ਉੱਚਾ ਪੱਧਰ ਹੈ।

ਦੇਸ਼ ਵਿਚ ਪੈਟਰੋਲ-ਡੀਜ਼ਲ ਦੇ ਮੁੱਲ 7 ਜੂਨ ਤੋਂ ਰੋਜ਼ਾਨਾ ਵੱਧ ਰਹੇ ਹਨ। ਇਨ੍ਹਾਂ 10 ਦਿਨਾਂ ਵਿਚ ਦਿੱਲੀ ਵਿਚ ਪੈਟਰੋਲ 5.47 ਰੁਪਏ ਯਾਨੀ 7.68 ਫ਼ੀਸਦੀ ਅਤੇ ਡੀਜ਼ਲ 5.80 ਰੁਪਏ ਯਾਨੀ 8.34 ਫ਼ੀਸਦੀ ਤੋਂ ਜ਼ਿਆਦਾ ਮਹਿੰਗਾ ਹੋ ਚੁੱਕਾ ਹੈ। ਪੈਟਰੋਲ ਦੀ ਕੀਮਤ ਕੋਲਕਾਤਾ ਅਤੇ ਮੁੰਬਈ ਵਿਚ ਅੱਜ 45-45 ਪੈਸੇ ਵੱਧ ਕੇ ਕਰਮਵਾਰ 78.55 ਰੁਪਏ ਅਤੇ 83.62 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ। ਚੇਨੱਈ ਵਿਚ ਇਹ 41 ਪੈਸੇ ਵੱਧ ਕੇ 80. 37 ਰੁਪਏ ਪ੍ਰਤੀ ਲਿਟਰ ਰਹੀ। ਡੀਜ਼ਲ ਕੋਲਕਾਤਾ ਵਿਚ 51 ਪੈਸੇ ਮਹਿੰਗਾ ਹੋ ਕੇ 70.84 ਰੁਪਏ,  ਮੁੰਬਈ ਵਿਚ 54 ਪੈਸੇ ਮਹਿੰਗਾ ਹੋ ਕੇ 73.75 ਰੁਪਏ ਅਤੇ ਚੇਨੱਈ ਵਿਚ 48 ਪੈਸੇ ਦੇ ਵਾਧੇ ਨਾਲ 73.17 ਰੁਪਏ ਪ੍ਰਤੀ ਲਿਟਰ ਵਿਕਿਆ।

cherry

This news is Content Editor cherry