ਨਵੀਂ ਪੈਨਸ਼ਨ ਯੋਜਨਾ 'ਚ ਸੁਧਾਰ ਦੀ ਸਮੀਖਿਆ ਕਰੇਗੀ ਸਰਕਾਰ, ਵਿੱਤ ਮੰਤਰੀ ਨੇ ਕਮੇਟੀ ਬਣਾਉਣ ਦਾ ਕੀਤਾ ਐਲਾਨ

03/25/2023 11:27:42 AM

ਨਵੀਂ ਦਿੱਲੀ- ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕਰ ਰਹੇ ਸਰਕਾਰੀ ਕਰਮਚਾਰੀਆਂ ਲਈ ਇਕ ਚੰਗੀ ਖ਼ਬਰ ਹੈ। ਸਰਕਾਰ ਨਵੀਂ ਪੈਨਸ਼ਨ ਯੋਜਨਾ ਦਾ ਰਵਿਊ ਕਰੇਗੀ। ਸੰਸਦ 'ਚ ਫਾਈਨੈਂਸ ਬਿੱਲ ਪੇਸ਼ ਕਰਨ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਹ ਗੱਲ ਆਖੀ। ਵਿੱਤ ਮੰਤਰੀ ਨੇ ਕਿਹਾ ਕਿ ਵਿੱਤ ਸਕੱਤਰ ਦੀ ਅਗਵਾਈ 'ਚ ਇਕ ਕਮੇਟੀ ਗਠਿਤ ਹੋਵੇਗੀ। ਇਹ ਕਮੇਟੀ ਨਵੀਂ ਪੈਨਸ਼ਨ ਯੋਜਨਾ ਦਾ ਰਵਿਊ ਕਰੇਗੀ। ਲੋਕਸਭਾ 'ਚ ਭਾਰੀ ਨਾਅਰੇਬਾਜ਼ੀ ਅਤੇ ਹੰਗਾਮੇ ਦੇ ਵਿਚਕਾਰ ਵਿੱਤ ਮੰਤਰੀ ਨੇ ਅੱਜ ਵਿੱਤ ਬਿੱਲ ਪੇਸ਼ ਕੀਤਾ। ਹੰਗਾਮੇ ਦੇ ਦੌਰਾਨ ਹੀ ਵਿੱਤ ਬਿੱਲ 2023 'ਤੇ ਵੋਟਿੰਗ ਹੋਈ। ਲੋਕਸਭਾ 'ਚ ਵਿੱਤ ਬਿੱਲ ਨੂੰ ਪਾਸ ਕਰਵਾ ਲਿਆ ਗਿਆ ਹੈ। 

ਇਹ ਵੀ ਪੜ੍ਹੋ-ਕਿਵੇਂ ਸ਼ੁਰੂ ਹੋਇਆ ਕੈਡਬਰੀ ਚਾਕਲੇਟ ਦਾ ਸਫ਼ਰ, ਜਾਣੋ ਇਸ ਦੀ ਸਫ਼ਲਤਾ ਦੀ ਕਹਾਣੀ
ਕਦੋਂ ਲਾਗੂ ਹੋਈ ਸੀ ਨਵੀਂ ਪੈਨਸ਼ਨ ਸਕੀਮ?
ਸਰਕਾਰੀ ਕਰਮਚਾਰੀਆਂ ਨੂੰ ਸਾਲ 2004 ਤੋਂ ਪਹਿਲਾਂ ਪੁਰਾਣੀ ਪੈਨਸ਼ਨ ਯੋਜਨਾ ਦੇ ਤਹਿਤ ਰਿਟਾਇਰਮੈਂਟ ਤੋਂ ਬਾਅਦ ਇਕ ਤੈਅ ਪੈਨਸ਼ਨ ਮਿਲਦੀ ਸੀ। ਇਹ ਪੈਨਸ਼ਨ ਰਿਟਾਇਰਮੈਂਟ ਦੇ ਸਮੇਂ ਕਰਮਚਾਰੀ ਦੀ ਤਨਖ਼ਾਹ 'ਤੇ ਆਧਾਰਿਤ ਹੁੰਦੀ ਸੀ। ਇਸ ਯੋਜਨਾ 'ਚ ਰਿਟਾਇਰਡ ਕਰਮਚਾਰੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਪੈਨਸ਼ਨ ਮਿਲਣ ਦਾ ਨਿਯਮ ਸੀ। ਪਰ ਅਟਲ ਬਿਹਾਰੀ ਵਾਜਪੇਈ ਸਰਕਾਰ ਨੇ ਅਪ੍ਰੈਲ 2005 ਦੇ ਬਾਅਦ ਨਿਯੁਕਤ ਹੋਣ ਵਾਲੇ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਨੂੰ ਬੰਦ ਕਰ ਦਿੱਤਾ। ਇਸ ਦੇ ਸਥਾਨ 'ਤੇ ਨਵੀਂ ਪੈਨਸ਼ਨ ਯੋਜਨਾ ਲਾਗੂ ਹੋਈ। ਬਾਅਦ 'ਚ ਸੂਬਿਆਂ ਨੇ ਵੀ ਨਵੀਂ ਪੈਨਸ਼ਨ ਯੋਜਨਾ ਨੂੰ ਲਾਗੂ ਕਰ ਦਿੱਤਾ। 

ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਨਵੀਂ ਪੈਨਸ਼ਨ ਯੋਜਨਾ ਦੀਆਂ ਵਿਸ਼ੇਸ਼ਤਾਵਾਂ
1. ਐੱਨ.ਪੀ.ਐੱਸ. 'ਚ ਕਰਮਚਾਰੀਆਂ ਦੀ ਬੇਸਿਕ ਸੈਲਰੀ+ਡੀਏ ਦਾ 10 ਫ਼ੀਸਦੀ ਹਿੱਸਾ ਕੱਟਦਾ ਹੈ। 
2. ਐੱਨ.ਪੀ.ਐੱਸ. ਸ਼ੇਅਰ ਬਾਜ਼ਾਰ 'ਤੇ ਬੇਸਡ ਹੈ। ਇਸ ਲਈ ਇਹ ਜ਼ਿਆਦਾ ਯਕੀਨੀ ਨਹੀਂ ਹੈ।
3. ਐੱਨ.ਪੀ.ਐੱਸ. 'ਚ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਪਾਉਣ ਲਈ ਐੱਨ.ਪੀ.ਐੱਸ. ਫੰਡ ਦਾ 40 ਫ਼ੀਸਦੀ ਨਿਵੇਸ਼ ਕਰਨਾ ਹੁੰਦਾ ਹੈ। 
4. ਇਸ ਯੋਜਨਾ 'ਚ ਰਿਟਾਇਰਮੈਂਟ ਤੋਂ ਬਾਅਦ ਨਿਸ਼ਚਿਤ ਪੈਨਸ਼ਨ ਦੀ ਗਾਰੰਟੀ ਨਹੀਂ ਹੁੰਦੀ ਹੈ। 
5. ਨਵੀਂ ਪੈਨਸ਼ਨ ਯੋਜਨਾ ਸ਼ੇਅਰ ਬਾਜ਼ਾਰ 'ਤੇ ਆਧਾਰਿਤ ਹੈ। ਇਸ ਲਈ ਇਥੇ ਟੈਕਸ ਦਾ ਵੀ ਪ੍ਰਬੰਧ ਹੈ। 
6. ਨਵੀਂ ਪੈਨਸ਼ਨ ਯੋਜਨਾ 'ਚ 6 ਮਹੀਨੇ ਬਾਅਦ ਮਿਲਣ ਵਾਲੇ ਮਹਿੰਗਾਈ ਭੱਤੇ (ਡੀ.ਏ.) ਦਾ ਪ੍ਰਬੰਧ ਨਹੀਂ ਹੈ।

ਇਹ ਵੀ ਪੜ੍ਹੋ-Hurun Rich List : ਇੰਨੀ ਅਮੀਰ ਹੋ ਗਈ ਬਿਗ ਬੁਲ ਰਾਕੇਸ਼ ਝੁਨਝੁਨਵਾਲਾ ਦੀ ਪਤਨੀ, ਕਈ ਅਰਬਪਤੀ ਛੱਡੇ ਪਿੱਛੇ
ਪੁਰਾਣੀ ਪੈਨਸ਼ਨ ਸਕੀਮ 'ਚ ਸਨ ਇਹ ਵਿਸ਼ੇਸ਼ਤਾਵਾਂ
1. ਪੁਰਾਣੀ ਪੈਨਸ਼ਨ ਯੋਜਨਾ 'ਚ ਰਿਟਾਇਰਮੈਂਟ ਦੇ ਸਮੇ ਕਰਮਚਾਰੀ ਦੀ ਤਨਖਾਹ ਦੀ ਅੱਧੀ ਰਾਸ਼ੀ ਪੈਨਸ਼ਨ ਦੇ ਰੂਪ 'ਚ ਦਿੱਤੀ ਜਾਂਦੀ ਹੈ। 
2. ਇਸ ਯੋਜਨਾ 'ਚ ਜਨਰਲ ਪ੍ਰੋਵੀਡੈਂਟ ਫੰਡ ਭਾਵ ਜੀ.ਪੀ.ਐੱਫ. ਦਾ ਪ੍ਰਬੰਧ ਹੈ। 
3. ਓ.ਪੀ.ਐੱਸ. 'ਚ 20 ਲੱਖ ਰੁਪਏ ਤੱਕ ਗ੍ਰੈਚੁਟੀ ਦੀ ਰਾਸ਼ੀ ਮਿਲਦੀ ਹੈ। 
4. ਪੁਰਾਣੀ ਪੈਨਸ਼ਨ ਯੋਜਨਾ 'ਚ ਭੁਗਤਾਨ ਸਰਕਾਰ ਦੀ ਟ੍ਰੇਜਰੀ ਵਲੋਂ ਹੁੰਦਾ ਹੈ।

5. ਰਿਟਾਇਰਡ ਕਰਮਚਾਰੀ ਦੇ ਮੌਤ ਹੋਣ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪੈਨਸ਼ਨ ਦੀ ਰਾਸ਼ੀ ਮਿਲਣ ਦਾ ਵੀ ਪ੍ਰਬੰਧ ਹੈ।
6. ਓ.ਪੀ.ਐੱਸ (ਪੁਰਾਣੀ ਪੈਨਸ਼ਨ ਸਕੀਮ) 'ਚ ਪੈਨਸ਼ਨ ਲਈ ਕਰਮਚਾਰੀ ਦੀ ਤਨਖਾਹ 'ਚੋਂ ਕੋਈ ਪੈਸਾ ਨਹੀਂ ਕੱਟਿਆ ਜਾਂਦਾ।
7. ਓ.ਪੀ.ਐੱਸ. 'ਚ 6 ਮਹੀਨਿਆਂ ਬਾਅਦ ਮਿਲਣ ਵਾਲੇ ਡੀ.ਏ. ਪ੍ਰਾਪਤ ਕਰਨ ਦੀ ਵਿਵਸਥਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon